by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): ਸਮਰਾਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਰਾਏਕੋਟ ਤੋਂ ਸ੍ਰੀ ਅਨੰਦਪੁਰ ਸਾਹਿਬ ਜਾ ਰਹੀਆਂ ਸੰਗਤਾਂ ਨਾਲ ਭਰੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਸੰਗਤਾਂ ਨਾਲ ਭਰੀ ਬੈਲੋਰੋ ਗੱਡੀ ਤੇਜ਼ ਰਫ਼ਤਾਰ ਟਾਟਾ ਸਫਾਰੀ ਗੱਡੀ ਨਾਲ ਟੱਕਰਾਂ ਗਈ। ਇਸ ਹਾਦਸੇ ਦੌਰਾਨ 20 ਤੋਂ ਵੱਧ ਲੋਕ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ 'ਤੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਬੈਲੋਰੋ ਗੱਡੀ 'ਚ ਕੁੱਲ 30 ਦੇ ਕਰੀਬ ਸ਼ਰਧਾਲੂ ਸਵਾਰ ਸਨ । ਜਖ਼ਮੀ ਹੋਏ ਸ਼ਰਧਾਲੂ ਰਾਏਕੋਟ ਦੇ ਪਿੰਡ ਬਸਰਾਵਾਂ ਦੇ ਰਹਿਣ ਵਾਲੇ ਹਨ । ਜਖ਼ਮੀ ਹੋਏ ਸ਼ਰਧਾਲੂ ਦਲਜੀਤ ਨੇ ਕਿਹਾ ਕਿ ਉਹ ਜਿਵੇ ਹੀ ਸਰਹਿੰਦ ਨਹਿਰ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।