by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਰਾਠੀ ਸਿਨੇਮਾ ਦੀ ਅਦਾਕਾਰਾ ਭਾਗਿਆਸ਼੍ਰੀ ਦੀ ਛੋਟੀ ਭੈਣ ਦੀ ਸ਼ੱਕੀ ਹਾਲਤ ਵਿੱਚ ਲਾਸ਼ ਬਰਾਮਦ ਹੋਈ ਹੈ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ । ਇਸ ਘਟਨਾ ਨਾਲ ਅਦਾਕਾਰਾ ਭਾਗਿਆਸ਼੍ਰੀ ਕਾਫੀ ਸਦਮੇ 'ਚ ਹੈ । ਅਦਾਕਾਰਾ ਦੀ ਭੈਣ ਮਧੂ ਦੇ ਚਿਹਰੇ 'ਤੇ ਕਾਫੀ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ । ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਕੇ ਪਤਾ ਕੀਤਾ ਜਾ ਰਿਹਾ ਕਿ ਅਦਾਕਾਰਾ ਦੀ ਭੈਣ ਨਾਲ ਅਜਿਹਾ ਕਿ ਹੋਇਆ? ਦੱਸਿਆ ਜਾ ਰਿਹਾ ਅਦਾਕਾਰਾ ਦੀ ਭੈਣ ਮਧੂ ਆਪਣੇ ਦੋਸਤ ਨਾਲ ਕੇਕ ਬਣਾਉਣ ਦਾ ਕਾਰੋਬਾਰ ਕਰਦੀ ਸੀ । ਬੀਤੀ ਦਿਨੀਂ ਮਧੂ ਆਪਣੀ ਸਹੇਲੀ ਨਾਲ ਕਿਰਾਏ ਦਾ ਕਮਰਾ ਦੇਖਣ ਗਈ ਸੀ । ਕਮਰੇ ਨੂੰ ਦੇਖ ਮਧੂ ਨੂੰ ਚੱਕਰ ਆ ਗਿਆ ਤੇ ਉਸ ਨੂੰ ਮੌਕੇ 'ਤੇ ਨਿੱਜੀ ਹਸਪਤਾਲ ਦਾਖ਼ਲ ਕਰਵਾਈ ਗਿਆ , ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।