by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਸਾਗਰ ਨਾਮ ਦਾ 5 ਸਾਲਾ ਬੱਚਾ ਖੇਡਦੇ ਹੋਏ ਬੋਰਵੈਲ 'ਚ ਡਿੱਗ ਗਿਆ। ਉਸ ਨੂੰ ਬਾਹਰ ਕੱਢਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਸ ਦੀ ਮੌਤ ਹੋ ਗਈ। ਬੀਤੀ ਦਿਨੀਂ ਬੱਚੇ ਦੀ ਮ੍ਰਿਤਕ ਦੇਹ ਨੂੰ ਬੋਰਵੈਲ 'ਚੋ ਬਾਹਰ ਕੱਢਿਆ ਗਿਆ। ਅਧਿਕਾਰੀਆਂ ਅਨੁਸਾਰ ਬੱਚਾ ਸ਼ਾਮ ਦੇ ਸਮੇ ਬੋਰਵੈਲ 'ਚ ਡਿੱਗਿਆ ਤੇ 15 ਫੁੱਟ ਦੀ ਡੂੰਘਾਈ 'ਚ ਫਸ ਗਿਆ। ਅਧਿਕਾਰੀਆਂ ਨੇ ਕਿਹਾ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਗਈ। ਘਟਨਾ ਵਾਲੀ ਜਗ੍ਹਾ ਤੇ ਐਂਬੂਲੈਸ ਤੇ ਮੈਡੀਕਲ ਸਹਾਇਤਾ ਵੀ ਤਿਆਰ ਰੱਖੀ ਗਈ ਸੀ ਪਰ ਉਸ ਨੂੰ ਜਿੰਦਾ ਬਾਹਰ ਨਹੀ ਕੱਢਿਆ ਜਾ ਸਕਿਆ ।