by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਬਠਿੰਡਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਬੇਅੰਤ ਨਗਰ ਤੋਂ ਲਾਪਤਾ ਹੋਏ 4 ਸਾਲਾ ਬੱਚੇ ਦੀ ਲਾਸ਼ ਪਾਣੀ ਦੀ ਟੈਂਕੀ 'ਚੋ ਮਿਲੀ ਹੈ। ਦੱਸਿਆ ਜਾ ਰਿਹਾ ਬੱਚਾ ਖੇਡਦੇ ਹੋਏ ਪਾਣੀ ਦੀ ਟੈਂਕੀ 'ਚ ਡਿੱਗ ਗਿਆ ਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਬੀਤੀ ਦਿਨੀਂ ਜਦੋ ਲਾਸ਼ ਪਾਣੀ ਦੇ ਉਪਰ ਆ ਗਈ ਤਾਂ ਇਸ ਘਟਨਾ ਦਾ ਪਤਾ ਲੱਗਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਬੱਚੇ ਦੀ ਲਾਸ਼ ਨੂੰ ਪਾਣੀ 'ਚੋ ਬਾਹਰ ਕੱਢਿਆ। ਮ੍ਰਿਤਕ ਬੱਚੇ ਦੀ ਪਛਾਣ ਜਸਵਦੀਪ ਸਿੰਘ ਦੇ ਰੂਪ 'ਚ ਹੋਈ ਹੈ, ਜੋ ਕਿ ਪਹਿਲੀ ਜਮਾਤ 'ਚ ਪੜ੍ਹਦਾ ਸੀ। ਇਸ ਘਟਨਾ ਨਾਲ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੈ।