ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਸਰਕਾਰ ਵਲੋਂ ਅੱਜ ਵਿਧਾਨ ਸਭਾ ਵਿੱਚ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 2023 -24 ਲਈ ਬਜਟ ਸਦਨ 'ਚ ਪੇਸ਼ ਕੀਤਾ ਹੈ। ਹਰਪਾਲ ਚੀਮਾ ਨੇ ਕਿਹਾ ਇਹ ਆਪ ਸਰਕਾਰ ਇਹ ਦੂਜਾ ਬਜਰ ਹੈ । ਇਸ ਬਜਟ ਵਿੱਚ ਕਿਸਾਨਾਂ ਤੇ ਸਿਹਤ ਦੇ ਖੇਤਰ ਨੂੰ ਅੱਗੇ ਰੱਖਿਆ ਗਿਆ । ਹਰਪਾਲ ਸਿੰਘ ਚੀਮਾ ਨੇ ਕਿਹਾ ਕਿਸਾਨਾਂ ਦੀ ਆਮਦਨ ਵਧਾਉਣ ਦੇ ਤਰੀਕੇ ਲਈ ਪੰਜਾਬ ਸਰਕਾਰ ਜਲਦੀ ਹੀ ਨਵੀ ਖੇਤੀ ਨੀਤੀ ਲਾਗੂ ਕਰੇਗੀ। ਪੰਜਾਬ ਸਰਕਾਰ ਵਲੋਂ ਚੁੱਕੇ ਕਦਮ ਕਾਰਨ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ 30 ਫੀਸਦੀ ਗਿਰਾਵਟ ਆਈ ਹੈ। ਵਿੱਤੀ ਸਾਲ 2023-24 ਲਈ ਪੰਜਾਬ ਦਾ ਕੁੱਲ ਰਾਜ ਘਰੇਲੂ ਉਤਪਾਦ (GSDP 6,98,635 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ।
ਕਿਸਾਨੀ ਖੇਤਰ: ਗੰਨਾ ਉਤਪਾਦਕਾਂ ਲਈ ਗੰਨੇ ਦੀ ਕੀਮਤ 380 ਤੈਅ ਕੀਤੀ ਗਈ
ਨਵੀ ਖੇਤੀ ਨੀਤੀ ਪੰਜਾਬ ਵਿੱਚ ਲਿਆਈ ਜਾਵੇਗੀ
ਖੇਤੀਬਾੜੀ ਤੇ ਸਹਾਇਕ ਖੇਤਰਾਂ ਲਈ 13 ਹਜ਼ਾਰ, 888 ਕਰੋੜ ਰੁਪਏ ਦੀ ਤਜਵੀਜ਼
ਕਿਸਾਨਾਂ ਲਈ 9,331 ਕਰੋੜ ਰੁਪਏ ਰਾਖਵਾਂ ਰੱਖਣ ਦੀ ਤਜਵੀਜ਼
2574 ਕਿਸਾਨ ਮਿੱਤਰਾ ਦੀ ਭਰਤੀ ਕੀਤੀ ਜਾਵੇਗੀ
ਝੋਨੇ ਦੀ ਸਿੱਧੀ ਬਿਜਾਈ ਤੇ ਮੂੰਗੀ ਦੀ ਫਸਲ ਲਈ 125 ਕਰੋੜ ਰੁਪਏ
ਸਿੱਖਿਆ ਖੇਤਰ ਲਈ: ਸਕਾਲਰਸ਼ਿਪ ਸਕੀਮਾਂ ਲਈ 78 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ
ਸਰਕਾਰੀ ਸਕੂਲਾਂ ਦਾ ਬਜਟ 99 ਕਰੋੜ ਰੁਪਏ ਕੀਤਾ ਗਿਆ
ਉੱਚ ਸਿੱਖਿਆ ਤੇ ਰੁਜ਼ਗਾਰ ਲਈ ਪ੍ਰਬੰਧ ਕੀਤਾ ਜਾਵੇਗਾ ਕਾਲਜ ਲਈ 68 ਕਰੋੜ ਦਾ ਬਜਟ ਰੱਖਿਆ ਗਿਆ
ਬੱਚਿਆਂ ਦੇ ਮਿਡ -ਡੇ -ਮੀਲ ਲਈ 456 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ
ਤਕਨੀਕੀ ਸਿੱਖਿਆ ਲਈ 651 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ
ਪੰਜਾਬ 'ਚ ਆਇਆ ਨਿਵੇਸ਼:
11 ਮਹੀਨਿਆਂ ਵਿੱਚ 41.043 ਕਰੋੜ ਰੁਪਏ ਦਾ ਨਿਵੇਸ਼ ਆਇਆ
ਨੌਜਵਾਨਾਂ ਨੂੰ ਪੰਜਾਬ ਵਿੱਚ ਦੇਵਾਂਗੇ ਰੁਜ਼ਗਾਰ
ਨਵੇਂ ਨਿਵੇਸ਼ ਨਾਲ ਰੁਜ਼ਗਾਰ ਮਿਲਣ ਦੇ 2.5 ਲੱਖ ਮੌਕੇ
ਹੋਮੀ ਭਾਭਾ ਕੈਂਸਰ ਸੈਂਟਰ ਲਈ ਪੈਂਟ ਸਕੈਨ ਤੇ ਸਪੈਕਟ ਸਿਟੀ ਮਸ਼ੀਨਾਂ ਨੂੰ ਖਰੀਦਣ ਲਈ 17 ਕਰੋੜ ਰੁਪਏ
24 ਘੰਟੇ ਐਮਰਜੈਂਸੀ ਸੇਵਾਵਾਂ ਜਾਰੀ ਰੱਖਣ ਲਈ 61 ਕਰੋੜ ਰੁਪਏ
ਜੰਗਲੀ ਜੀਵ ਤੇ ਚਿੜੀਆਘਰ ਵਿਕਾਸ ਲਈ 13 ਕਰੋੜ ਰੁਪਏ
ਗ੍ਰੀਨ ਪੰਜਾਬ ਮਿਸ਼ਨ ਕਿ 31 ਕਰੋੜ
ਸੂਬੇ ਵੀ ਨਵੀ ਖੇਡ ਨੀਤੀ ਹੋਵੇਗੀ ਲਾਗੂ, ਇਸ ਲਈ 258 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ
ਸਪੋਰਟਸ ਯੂਨਵਰਸਿਟੀ ਪਟਿਆਲਾ ਲਈ 53 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ