by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਾਇਕ ਹੈਪੀ ਰਾਏਕੋਟੀ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ 'ਚ ਹੈਪੀ ਰਾਏਕੋਟੀ ਤੇ ਗੀਤਾਂ ਰਾਹੀਂ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ । ਸ਼ਿਕਾਇਤਕਰਤਾ ਨੇ ਕਿਹਾ ਗਾਇਕ ਹੈਪੀ ਰਾਏਕੋਟੀ ਵਲੋਂ ਗਾਏ ਗੀਤ ਦਾ ਨੌਜਵਾਨ ਪੀੜ੍ਹੀ ਤੇ ਗਲਤ ਪ੍ਰਭਾਵ ਪੈਦਾ ਹੈ ।ਅਜਿਹੀ ਸਥਿਤੀ 'ਚਗਾਇਕਾਂ ਦੀ ਜਿੰਮੇਵਾਰੀ ਹੈ ਕਿ ਉਹ ਭੜਕਾਉਣ ਗੀਤ ਨਾ ਗਾਉਣ ।ਸ਼ਿਕਾਇਤਕਰਤਾ ਨੇ ਯੂ- ਟਿਊਬ ਤੇ ਚੱਲ ਰਹੇ ਹੈਪੀ ਰਾਏਕੋਟੀ ਦੇ ਗੀਤ ਨੂੰ ਸਰਕਾਰ ਨੂੰ ਸਿੱਧੀ ਚੋਣੌਤੀ ਦੱਸਿਆ ਹੈ। ਸ਼ਿਕਾਇਤਕਰਤਾ ਵਲੋਂ ਹੈਪੀ ਰਾਏਕੋਟੀ ਖ਼ਿਲਾਫ਼ ਬਣਦੀ ਕਾਰਵਾਈ ਤੇ ਗੀਤ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ।