by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਏਅਰਪੋਰਟ 'ਤੇ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਹੈਡਲਰ ਨੂੰ ਡਿਟੇਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਪੰਜਾਬ ਵਿੱਚ ਉਸ ਦੇ ਖ਼ਿਲਾਫ਼ ਇੱਕ ਲੁਕ ਆਊਟ ਸਰਕੁਲਰ ਜਾਰੀ ਕੀਤਾ ਗਿਆ ਸੀ। ਫਿਲਹਾਲ ਫੜੇ ਗਏ ਗੁਰ ਔਜਲਾ ਤੋ ਅੰਮ੍ਰਿਤਸਰ ਏਅਰਪੋਰਟ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਜਾਣਕਾਰੀ ਅਨੁਸਾਰ ਗੁਰ ਔਜਲਾ UK ਦਾ ਰਹਿਣ ਵਾਲਾ ਹੈ, ਪਿਛਲੇ ਕੁਝ ਮਹੀਨਿਆਂ ਤੋਂ ਉਹ ਪੰਜਾਬ 'ਚ ਸੀ। ਸੂਤਰਾਂ ਅਨੁਸਾਰ ਗੁਰ ਔਜਲਾ ਅੰਮ੍ਰਿਤਪਾਲ ਸਿੰਘ ਦਾ ਸੋਸ਼ਲ ਮੀਡੀਆ ਹੈਂਡਲ ਕਰਦਾ ਹੈ। ਜਲੰਧਰ ਵਿੱਚ ਮਾਮਲਾ ਕਰਨ ਤੋਂ ਬਾਅਦ ਉਸ ਦੇ ਨਾਮ ਦਾ ਲੁੱਕ ਆਊਟ ਸਰਕੂਲਰ ਕੱਢਿਆ ਗਿਆ । ਔਜਲਾ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਹਥਿਆਰ ਦੀ ਨੁਮਾਇਸ਼ ਕਰਨ ਦਾ ਮਾਮਲਾ ਦਰਜ਼ ਕੀਤਾ ਗਿਆ ਹੈ। ਮਾਮਲਾ ਦਰਜ਼ ਹੋਣ ਤੋਂ ਬਾਅਦ ਪੁਲਿਸ ਵਲੋਂ ਉਸ ਦੀ ਭਾਲ ਲਈ ਕਾਫੀ ਛਾਪੇਮਾਰੀ ਕੀਤੀ ਗਈ ।ਹੁਣ ਜਦੋ ਉਹ ਵਿਦੇਸ਼ ਜਾਣ ਵਾਲਾ ਸੀ ਤਾਂ ਪੁਲਿਸ ਨੇ ਫੜ੍ਹ ਕੇ ਆਪਣੀ ਕਸਟਡੀ 'ਚ ਲੈ ਲਿਆ ।