by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਕਪੂਰਥਲਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹੋਲੇ- ਮਹੱਲੇ ਮੌਕੇ 'ਤੇ ਸ੍ਰੀ ਅਨੰਦਪੁਰ ਸਾਹਿਬ ਗਏ 2 ਨੌਜਵਾਨਾਂ ਦਰਿਆ 'ਚ ਡੁੱਬ ਗਏ। ਇੱਕ ਨੌਜਵਾਨ ਦੀ ਲਾਸ਼ ਨੂੰ ਪੁਲਿਸ ਵਲੋਂ ਬਾਹਰ ਕੱਢ ਲਿਆ ਗਿਆ , ਜਦਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ । ਸਿਮਰਨ ਸਿੰਘ ਤੇ ਬੀਰ ਸਿੰਘ ਪਿੰਡ ਇਬਨ ਜ਼ਿਲ੍ਹਾ ਕਪੂਰਥਲਾ ਹੋਲਾ ਮਹੱਲਾ ਲਈ ਸ੍ਰੀ ਅਨੰਦਪੁਰ ਸਾਹਿਬ ਗਏ ਸਨ। ਬੀਤੀ ਰਾਤ ਦੋਵੇ ਬਾਥਰੂਮ ਜਾਣ ਤੋਂ ਬਾਅਦ ਦਰਿਆ 'ਚ ਹੱਥ ਧੋਣ ਲਈ ਚੱਲੇ ਗਏ, ਅਚਾਨਕ ਸਿਮਰਨ ਸਿੰਘ ਦਾ ਪੈਰ ਫਿਸਲ ਗਿਆ ਤੇ ਉਹ ਦਰਿਆ 'ਚ ਡੁੱਬ ਗਿਆ। ਇਸ ਦੌਰਾਨ ਉਸ ਨੂੰ ਬਚਾਉਣ ਲਈ ਉਸ ਦਾ ਸਾਥੀ ਬੀਰ ਸਿੰਘ ਗਿਆ, ਜੋ ਕਿ ਉਸ ਨਾਲ ਹੀ ਡੁੱਬ ਗਿਆ । ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਘਟਨਾ ਦੀ ਖ਼ਬਰ ਸੁਣ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੈ ।