by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਹਿਸਾਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਿਆਨਕ ਸੜਕ ਹਾਦਸੇ ਦੌਰਾਨ DSP ਚੰਦਰਪਾਲ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ DSP ਚੰਦਰਪਾਲ ਰੋਜ਼ਾਨਾ ਦੀ ਤਰਾਂ ਸਾਈਕਲ ਚਲਾ ਰਹੇ ਸੀ। ਇਸ ਦੌਰਾਨ ਅਚਾਨਕ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਸਨੁਰ DSP ਚੰਦਰਪਾਲ ਫਤਿਹਾਬਾਦ ਦੇ ਰਤੀਆ ਇਲਾਕੇ ਦਾ ਚਾਰਜ ਦੇਖ ਰਹੇ ਸਨ । ਰੋਜ਼ਾਨਾ ਦੀ ਤਰਾਂ ਉਹ ਪੁਲਿਸ ਲਾਈਨ ਤੋਂ ਸਾਈਕਲ ਲੈ ਕੇ ਚੱਲੇ ਗਏ ,ਜਦੋ ਉਹ ਅਗਰੋਹਾ ਮੈਡੀਕਲ ਕਾਲਜ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ । ਫਿਲਹਾਲ ਪੁਲਿਸ ਵਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।