by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਦੀਪ ਸਿੱਧੂ ਦੀ ਗਰਲਫਰੈਂਡ ਰੀਨਾ ਰਾਏ ਨੇ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਗੱਲਬਾਤ ਦੌਰਾਨ ਰੀਨਾ ਰਾਏ ਨੇ ਹਾਦਸੇ ਬਾਰੇ ਕਿ ਖੁਲਾਸੇ ਕੀਤੇ। ਰੀਨਾ ਨੇ ਕਿਹਾ ਕਿ ਹਾਦਸੇ ਦੌਰਾਨ ਦੀਪ ਨੇ ਸੀਟ ਬੈਲਟ ਲਗਾਈ ਸੀ ਜਦਕਿ ਉਸ ਨੇ ਨਹੀਂ ਲਗਾਈ ਸੀ । ਰੀਨਾ ਰਾਏ ਨੇ ਕਿਹਾ ਕਿ ਸ਼ਹੀਦ ਕਿਸ ਨੂੰ ਕਿਹਾ ਜਾਂਦਾ ਹੈ…ਇਹ ਸਭ ਨੂੰ ਪਤਾ ਹੈ।
ਦੀਪ ਕੋਲ ਕੋਈ ਆਪਸ਼ਨ ਨਹੀ ਸੀ… ਉਸ ਦਾ ਹਾਦਸਾ ਹੋਇਆ ਹੈ। ਰੀਨਾ ਨੇ ਕਿਹਾ ਮੈ ਦੀਪ ਸਿੱਧੂ ਨੂੰ ਪਿਆਰ ਕਰਦੀ ਹਾਂ ਪਰ ਮੈ ਦੀਪ ਨੂੰ ਸ਼ਹੀਦ ਨਹੀ ਬੋਲਾ ਗਈ। ਉਨ੍ਹਾਂ ਨੇ ਕਿਹਾ ਦੀਪ ਤੇ ਅੰਮ੍ਰਿਤਪਾਲ ਸਿੰਘ ਦੇ ਸਬੰਧ ਬਾਰੇ ਉਸ ਨੂੰ ਜ਼ਿਆਦਾ ਨਹੀ ਪਤਾ ਹੈ ਪਰ ਉਸ ਨੂੰ ਇਨ੍ਹਾਂ ਪਤਾ ਹੈ ਕਿ ਦੀਪ ਨੇ ਅੰਮ੍ਰਿਤਪਾਲ ਸਿੰਘ ਨੂੰ ਬਲਾਕ ਕੀਤਾ ਸੀ ।