by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਜ 2 ਮਾਰਚ 2023 ਨੂੰ ਰਾਤ 11 ਵਜੇ ਹੋਲਾ- ਮਹੱਲਾ ਦੀ ਸ੍ਰੀ ਅਨੰਦਪੁਰ ਸਾਹਿਬ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ 'ਚ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂਆਤ ਹੋਵੇਗੀ। ਇਸ ਦੌਰਾਨ ਗਿਆਨੀ ਰਘਬੀਰ ਸਿੰਘ ਵਲੋਂ ਹੋਲਾ -ਮਹੱਲਾ ਨੂੰ ਲੈ ਕੇ ਹੋਈ ਮੀਟਿੰਗ 'ਚ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ । ਦੱਸ ਦਈਏ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪ੍ਰਸਿੱਧ ਤਿਉਹਾਰ ਹੋਲਾ -ਮੁਹੱਲਾ ਨੂੰ ਬਹੁਤ ਉਤਸ਼ਾਹ ਤੇ ਧੂਮਧਾਮ ਨਾਮ ਮਨਾਇਆ ਜਾਂਦਾ ਹੈ । ਸ੍ਰੀਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਅਮਰਜੀਤ ਸਿੰਘ ਨੇ ਕਿਹਾ ਕਿ ਹੋਲਾ -ਮੁਹੱਲਾ ਨੂੰ ਲੈ ਕੇ ਸਾਰੀਆਂ ਤਿਆਰੀਆਂ ਨੂੰ ਚੁੱਕਿਆ ਹਨ ਤੇ ਹੁਣ ਅੱਜ ਰਾਤ 11 ਵਜੇ ਸ਼੍ਰੀ ਕੀਤਰਪੁਰ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਸ਼ੁਰੂ ਕੀਤੀ ਜਾਵੇਗੀ, ਜਿਸ ਤੋਂ ਬਾਅਦ ਭੋਗ ਪਾਏ ਜਾਣਗੇ ਤੇ ਧਾਰਮਿਕ ਦੀਵਾਨ ਸਜਾਏ ਜਾਣਗੇ।