by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਹਿਲਾਂ ਵਿਜੀਲੈਂਸ ਨੇ ਵਿਧਾਇਕ ਮਦਨ ਲਾਲ ਜਲਾਲਪੁਰ ਖ਼ਿਲਾਫ਼ ਜ਼ਮੀਨ ਘੁਟਾਲੇ ਨੂੰ ਲੈ ਕੇ ਮਾਮਲਾ ਦਰਜ਼ ਕੀਤਾ ਸੀ। ਹੁਣ ਫਿਰੋਜ਼ਪੁਰ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋ ਖ਼ਿਲਾਫ਼ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਗਈ ਹੈ। ਵਿਜੀਲੈਂਸ ਦੀ ਟੀਮ ਨੇ ਅੱਜ ਸਾਬਕਾ ਵਿਧਾਇਕ ਕਿੱਕੀ ਦੇ ਚੰਡੀਗੜ੍ਹ ਬਣ ਰਹੇ ਫਾਰਮ ਹਾਊਸ 'ਤੇ ਛਾਪਾ ਮਾਰਿਆ ਹੈ। ਛਾਪੇਮਾਰੀ ਦੌਰਾਨ ਟੀਮ ਨੇ ਪਹਿਲਾਂ ਜਗ੍ਹਾ ਦੀ ਮਿਣਤੀ ਕੀਤੀ ਤੇ ਫਿਰ ਉਸ ਤੋਂ ਬਾਅਦ ਇਮਾਰਤ ਨੂੰ ਨਾਪਿਆ । ਦੱਸਿਆ ਜਾ ਰਿਹਾ ਇਹ ਫਾਰਮ ਹਾਊਸ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਤ ਦੇ ਕੋਲ ਹੈ। ਵਿਜੀਲੈਂਸ ਨੇ ਜਾਇਦਾਦ ਦਾ ਪਤਾ ਲਗਾਉਣ ਲਈ ਨੋਟਿਸ ਜਾਰੀ ਕੀਤਾ ਹੈ ।