ਸ਼ਾਇਦ ਸਰਕਾਰਾਂ ਨੂੰ ਲੱਗਦਾ ਸੀ ਕਿ ਸਮੇ ਨਾਲ ਸਭ ਭੁੱਲ ਜਾਣਗੇ: ਬਲਕੌਰ ਸਿੰਘ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਸਿੱਧੂ ਦਾ 29 ਮਈ 2022 ਨੂੰ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸਿੱਧੂ ਦੇ ਮਾਪਿਆਂ ਵਲੋਂ ਸਰਕਾਰ ਕੋਲੋਂ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਦੱਸ ਦਈਏ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਮਾਨਸਾ ਵਿਖੇ ਸੰਬੋਧਨ ਕਰਦੇ ਕਿਹਾ ਮਾਰਚ ਮਹੀਨੇ ਉਹ ਸਿੱਧੂ ਨੂੰ ਵਿਦਾਇਗੀ ਦੇਣਗੇ। ਉਨ੍ਹਾਂ ਨੇ ਕਿਹਾ ਸ਼ਾਇਦ ਸਰਕਾਰਾਂ ਨੂੰ ਲੱਗਦਾ ਹੈ ਕਿ ਸਮੇ ਨਾਲ ਉਹ ਸਭ ਕੁਝ ਭੁੱਲ ਜਾਣਗੇ ਪਰ ਜਿਵੇਂ -ਜਿਵੇ ਦਿਨ ਲੰਘ ਰਹੇ ਹਨ…..ਜਖ਼ਮ ਹੋਰ ਡੂੰਘੇ ਹੁੰਦੇ ਜਾ ਰਹੇ ਹਨ । ਉਨ੍ਹਾਂ ਨੇ ਕਿਹਾ ਸਿੱਧੂ ਦੀ ਮੌਤ ਨੂੰ ਕਾਫੀ ਸਮਾਂ ਬੀਤ ਗਿਆ ਪਰ ਇਨਸਾਫ਼ ਦੀ ਕੋਈ ਗੱਲ ਨਹੀ ਹੋਈ । ਬਲਕੌਰ ਸਿੰਘ ਨੇ ਕਿਹਾ ਸਰੀਰਕ ਤੋਰ 'ਤੇ ਉਸ ਦੀ ਘਾਟ ਕਦੇ ਪੂਰੀ ਨਹੀ ਹੋ ਸਕਦੀ । ਜਿੱਥੇ ਵੀ ਉਮੀਦ ਨਜ਼ਰ ਆਈ ਸੀ....ਉੱਥੇ ਤੱਕ ਗਿਆ ਪਰ ਹਾਲੇ ਤੱਕ ਇਨਸਾਫ਼ ਨਹੀ ਮਿਲਿਆ ।