by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਜਰਾਤ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪਤੀ ਦੀ ਮੌਤ ਦੀ ਖ਼ਬਰ ਸੁਣ ਕੇ ਪਤਨੀ ਨੇ ਕੁਝ ਹੀ ਘੰਟੇ 'ਚ ਆਪਣੇ ਪ੍ਰਾਨ ਤਿਆਗ ਦਿੱਤੇ। ਦੱਸਿਆ ਜਾ ਰਿਹਾ ਪਤੀ ਦੀ ਮੌਤ ਤੋਂ ਕੁਝ ਘੰਟੇ ਬਾਅਦ ਪਤਨੀ ਦੀ ਮੌਤ ਹੋ ਗਈ । ਇਸ ਘਟਨਾ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਇੱਕ ਹਾਦਸੇ ਦੌਰਾਨ ਗਾਵਿਤ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ।ਇਹ ਖਬਰ ਸੁਣ ਕੇ ਪਤਨੀ ਬੇਹੋਸ਼ ਹੋ ਗਈ,ਉਸ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਦਿਲ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ । ਪਤੀ ਦੀ ਮੌਤ ਤੋਂ ਕੁਝ ਘੰਟੇ ਬਾਅਦ ਹੀ ਪਤਨੀ ਦੀ ਮੌਤ ਹੋ ਗਈ। ਇਸ ਜੋੜੇ ਦੇ 2ਬੱਚੇ ਹਨ ਮ੍ਰਿਤਕ ਭਾਵਨਾਗਾਵਿਤ ਦੀ ਸਾਬਕਾ ਸਰਪੰਚ ਵੀ ਸੀ।