ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਵਲੋਂ ਕੀਤੇ ਖਾਲਿਸਤਾਨੀ ਮੁੱਦੇ ਤੇ ਚੈਲੰਜ ਨੂੰ ਅਦਾਕਾਰਾ ਕੰਗਨਾ ਰਣੌਤ ਨੇ ਸਵੀਕਾਰ ਕੀਤਾ ਹੈ। ਅਦਾਕਾਰਾ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਸਿੰਘ ਨਾਲ ਖਾਲਿਸਤਾਨੀ ਮੁੱਦੇ 'ਤੇ ਬਹਿਸ ਕਰਨ ਲਈ ਤਰਾਂ ਹੈ । ਕੰਗਨਾ ਰਣੌਤ ਨੇ ਟਵੀਟ ਕਰ ਕਿਹਾ ਉਸ ਨੂੰ ਅੰਮ੍ਰਿਤਪਾਲ ਸਿੰਘ ਦੀ ਇਹ ਚੁਣੌਤੀ ਸਵੀਕਾਰ ਹੈ । ਕੰਗਨਾ ਨੇ ਅਜਨਾਲਾ ਵਿਖੇ ਹੋਈ ਘਟਨਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਕੰਗਨਾ ਨੇ ਕਿਹਾ ਖਾਲਿਸਤਾਨੀ ਸਮਰਥਕਾਂ ਨੂੰ ਅੱਤਵਾਦੀ ਐਲਾਨਿਆ ਜਾਵੇ। ਕੰਗਨਾ ਨੇ ਟਵੀਟ 'ਚ ਲਿਖਿਆ ਕਿ ਮਹਾਭਾਰਤ 'ਚ ਪਾਂਡਵਾਂ ਨੇ ਰਾਜਸੂ ਯੱਗ ਕੀਤਾ ਸੀ। ਅਰਜੁਨ ਨੇ ਖੁਦ ਚੀਨ ਜਾ ਕੇ…. ਉਥੋਂ ਦੇ ਰਾਜਿਆਂ ਤੋਂ ਟੈਕਸ ਲਿਆ। ਉਸ ਤੋਂ ਬਾਅਦ ਸਾਰੇ ਰਾਜਿਆਂ ਨੇ ਯੁਧਿਸ਼ਠੀਰ ਨੂੰ ਵਿਰਾਟ ਭਾਰਤ ਦਾ ਸਮਰਾਟ ਐਲਾਨ ਦਿੱਤਾ। ਉਸ ਤੋਂ ਬਾਅਦ ਹੋਏ ਯੁੱਧ ਨੂੰ ਮਹਾਂਭਾਰਤ ਕਿਹਾ ਜਾਂਦਾ ਹੈ….. ਕੰਗਨਾ ਰਣੌਤ ਨੇ ਕਿਹਾ ਕਿ ਮੈ ਇਸ ਚੁਣੌਤੀ ਨੂੰ ਸਵੀਕਾਰ ਕਰਦੀ ਹੈ….. ਜੇਕਰ ਖਾਲਿਸਤਾਨੀ ਮੇਰੇ 'ਤੇ ਹਮਲਾ ਨਹੀਂ ਕਰਦੇ ਜਾਂ ਗੋਲੀ ਨਹੀ ਚਲਾਉਂਦੇ ਤਾਂ ਮੈ ਬਹਿਸ ਲਈ ਤਿਆਰ ਹਾਂ।