by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਾਜ਼ਿਲਕਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਕੁਝ ਦਿਨ ਤੋਂ ਲਾਪਤਾ ਵਿਅਕਤੀ ਦੀ ਨਹਿਰ 'ਚੋ ਲਾਸ਼ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਪਿੰਡ ਬਹਾਵਲਬਾਸੀ ਕੋਲ ਰਹਿਣ ਵਾਲਾ ਮਹਾਵੀਰ ਕਈ ਸਾਲਾਂ ਤੋਂ ਟ੍ਰੈਕਟਰ ਚਲਾਉਂਦਾ ਸੀ। ਘਰ ਦਾ ਸਾਰਾ ਖਰਚਾ, ਉਸ ਦੇ ਸਿਰ 'ਤੇ ਚੱਲਦਾ ਸੀ। ਉਸ ਦੇ 3 ਬੱਚੇ ਹਨ, ਕਈ ਦਿਨਾਂ ਤੋਂ ਲਾਪਤਾ ਹੋਏ ਮਹਾਵੀਰ ਦੀ ਪਰਿਵਾਰਿਕ ਮੈਬਰਾਂ ਵਲੋਂ ਕਾਫੀ ਸਮੇ ਤੋਂ ਭਾਲ ਕੀਤੀ ਜਾ ਰਹੀ ਸੀ।
ਬੀਤੀ ਦਿਨੀਂ ਮਹਾਵੀਰ ਦੀ ਭਾਲ ਲਈ ਪਰਿਵਾਰਿਕ ਮੈਬਰਾਂ ਵਲੋਂ ਸਾਧੂਵਾਲੀ ਤੋਂ ਗੋਤਾਖੋਰ ਵੀ ਬੁਲਾਏ ਗਏ, ਜੋ ਕਿ ਨਹਿਰ 'ਚੋ ਲਗਾਤਾਰ ਭਾਲ ਕਰ ਰਹੇ ਸਨ ।ਅੱਜ ਸਵੇਰੇ ਪੁਲਿਸ ਵਲੋਂ ਮਹਾਵੀਰ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ । ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਟ੍ਰੈਕਟਰ ਚਲਾ ਕੇ ਪਰਿਵਾਰ ਪਾਲਦਾ ਸੀ ।ਉਹ ਕਾਫੀ ਸਮੇ ਤੋਂ ਮਾਨਸਿਕ ਤੋਰ 'ਤੇ ਪ੍ਰੇਸ਼ਾਨ ਸੀ ।ਜਿਸ ਕਾਰਨ ਉਸ ਨੇ ਨਹਿਰ 'ਚ ਛਾਲ ਮਾਰ ਦਿੱਤੀ ।