by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਬੱਸ ਸਟੈਂਡ ਤੋਂ ਇੱਕ ਮਾਮਲਾ ਸਾਮਣੇ ਆ ਰਿਹਾ ਹੈ, ਜਿੱਥੇ ਡਰਾਈਵਿੰਗ ਟੈਸਟ ਸੈਂਟਰ 'ਤੇ ਪਾਰਕਿੰਗ ਦੇ ਠੇਕੇਦਾਰ ਵਲੋਂ ਮਾਂ- ਧੀ ਨਾਲ ਕੁੱਟਮਾਰ ਕੀਤੀ ਗਈ ਹੈ। ਦੱਸਿਆ ਜਾ ਰਿਹਾ ਕਿ ਪਾਰਕਿੰਗ ਦੇ ਪੈਸਿਆਂ ਨੂੰ ਲੈ ਕੇ ਮਾਂ -ਧੀ ਦੀ ਠੇਕੇਦਾਰ ਨਾਲ ਲੜਾਈ ਹੋ ਗਈ ਸੀ। ਪਾਰਕਿੰਗ ਕਰਨ ਵਾਲੀ ਮਹਿਲਾ ਨੇ ਕਿਹਾ ਕਿ ਉਹ ਆਪਣੀ ਕੁੜੀ ਨਾਲ ਇੱਥੇ ਆਈ ਸੀ ਤੇ ਜਦੋ ਉਹ ਪਾਰਕਿੰਗ ਦੇ ਪੈਸੇ ਕੱਢ ਰਹੀ ਸੀ ਤਾਂ ਪੈਸੇ ਲੈਣ ਵਾਲੀਂ ਮਹਿਲਾ ਨੇ ਹੱਥ ਦਿਖਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ ਜਦੋ ਉਹ ਪੈਸੇ ਦੇ ਰਹੀ ਹੈ ਤਾਂ ਮਹਿਲਾ ਨੇ ਹੱਥ ਕਿਉ ਦਿਖਾਈ । ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਲੜਾਈ ਹੋ ਗਈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।