ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਸਰਕਾਰਾਂ 'ਤੇ ਸਵਾਲ ਖੜ੍ਹੇ ਕਰਦੇ ਕਿਹਾ ਕਿ ਮੀਡੀਆ ਨੇ ਮੇਰੇ ਬਿਆਨ ਤੋੜ -ਮਰੋੜ ਕੇ ਪੇਸ਼ ਕੀਤੇ ਹਨ….. ਮੈ ਨਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੈਨੂੰ ਧਮਕੀ ਦਿੱਤੀ। ਉਨ੍ਹਾਂ ਨੇ ਕਿਹਾ ਗ੍ਰਹਿ ਮੰਤਰੀ ਦਾ ਖਾਲਿਸਤਾਨੀ 'ਤੇ ਭੜਕਦਾ ਜਾਇਜ਼ਾ ਨਹੀ ਹੈ ਪਹਿਲਾਂ ਇੰਦਰ ਗਾਂਧੀ ਨੇ ਵੀ ਇਹ ਹੀ ਕੀਤਾ ਸੀ। ਜੇਕਰ ਸਰਕਾਰਾਂ ਫਿਰ ਇਤਿਹਾਸ ਦੁਹਰਾਉਣਾ ਚਾਹੁੰਦੀਆਂ ਹਨ ਤਾਂ ਸਵਾਗਤ ਹੈ। ਉਨ੍ਹਾਂ ਨੇ ਕਿਹਾ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ 'ਚੋ ਕੱਢਣ ਦੇ ਯਤਨ ਕਿਉ ਨਹੀਂ ਕੀਤੇ ਜਾ ਰਹੇ।
ਰੋਜ਼ਾਨਾ ਹਜ਼ਾਰਾਂ ਨੌਜਵਾਨਾਂ ਨਸ਼ੇ ਕਾਰਨ ਮਰ ਰਹੇ ਹਨ । ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਮਿਤ ਸ਼ਾਹ ਨੇ ਅੱਜ ਤੱਕ ਹਿੰਦੂ ਰਾਸ਼ਟਰ ਬਾਰੇ ਬਿਆਨ ਕਿਉ ਨਹੀ ਦਿੱਤਾ? ਅੰਮ੍ਰਿਤਪਾਲ ਸਿੰਘ ਨੇ ਕਿਹਾ ਕੇਂਦਰੀ ਏਜੰਸੀਆਂ ਵਲੋਂ ਮੇਰੇ ਕਤਲ ਦੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ। ਖਾਲਿਸਤਾਨੀ ਦੀ ਗੱਲ ਕਰਨਾ ਸਿੱਖਾਂ ਦਾ ਹੱਕ ਹੈ । ਦੱਸ ਦਈਏ ਕਿ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੇ ਦੀਪ ਸਿੱਧੂ ਦੀ ਬਰਸੀ ਮੌਕੇ 'ਤੇ ਭੜਕਾਊ ਭਾਸ਼ਣ ਦਿੱਤਾ ਸੀ।