ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਕਾਰ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਪਤੀ -ਪਤਨੀ ਗੰਭੀਰ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ,ਜਿੱਥੇ ਇਲਾਜ਼ ਦੌਰਾਨ ਦੋਵਾਂ ਮੌਤ ਹੋ ਗਈ । ਦੱਸਿਆ ਜਾ ਰਿਹਾ ਇਹ ਹਾਦਸਾ ਕਸਬਾ ਖੰਨਾ ਦੇ ਪਿੰਡ ਕਿਸ਼ਨਗੜ੍ਹ ਕੋਲ ਵਾਪਰਿਆ ਹੈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਤੇ ਗਿਆਨ ਕੌਰ ਦੇ ਰੂਪ 'ਚ ਹੋਈ ਹੈ । ਮ੍ਰਿਤਕ ਪਿੰਡ ਅਸਲਾਪੁਰ ਦੇ ਰਹਿਣ ਵਾਲੇ ਸਨ, ਉਨ੍ਹਾਂ ਦੇ 2 ਬੱਚੇ ਹਨ। ਦੋਵੇ ਕਿਸੇ ਵਿਆਹ ਸਮਾਗਮ 'ਚ ਸ਼ਾਮਲ ਹੋ ਕੇ ਘਰ ਜਾ ਰਹੇ ਸਨ।
ਟਰਾਲੀ ਚਾਲਕ ਨੇ ਦੱਸਿਆ ਕਿ ਉਹ ਦਾਦਾ ਮੋਟਰ 'ਤੇ ਟਰਾਲੀ ਦੀ ਸਰਵਿਸ ਕਰਵਾਉਣ ਲਈ ਆਇਆ ਸੀ। ਉਸ ਦੀ ਕਾਰ ਸੜਕ ਤੋਂ ਕਾਫੀ ਦੂਰ ਸੀ, ਉਹ ਦਾਦਾ ਮੋਟਰ ਵਾਲਾ ਗੇਟ ਪਾਸ ਕਰਵਾਉਣ ਗਿਆ ਸੀ । ਜਦੋ ਉਹ ਵਾਪਸ ਆਇਆ ਤਾਂ ਇੱਕ ਕਾਰ ਉਸ ਦੀ ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਜਖ਼ਮੀ ਪਤੀ -ਪਤਨੀ ਨੂੰ ਮੌਕੇ 'ਤੇ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ । ਪੁਲਿਸ ਵਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।