by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੈਕਸੀਕੋ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਬੱਸ ਦੇ ਹਾਦਸਾਗ੍ਰਸਤ ਹੋਣ ਨਾਲ 17 ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਲੋਕ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਅਧਿਕਾਰੀਆਂ ਨੇ ਕਿਹਾ ਮਰਨ ਵਾਲੇ ਸਾਰੇ ਪ੍ਰਵਾਸੀ ਸਨ । ਜਿਨ੍ਹਾਂ 'ਚ ਕੋਲੰਬੀਆ ਤੇ ਮੱਧ ਅਮਰੀਕਾ ਦੇ ਲੋਕ ਸ਼ਾਮਲ ਸਨ ।ਅਧਿਕਾਰੀਆਂ ਨੇ ਕਿਹਾ ਅਜਿਹਾ ਲੱਗਦਾ ਹੈ ਕਿ ਪ੍ਰਵਾਸੀ ਸਹੀ ਦਸਤਾਵੇਜ਼ਾਂ ਤੋਂ ਬਿਨਾਂ ਯਾਤਰਾ ਕਰ ਰਹੇ ਸਨ । ਇਹ ਕੁੱਲ 45 ਯਾਤਰੀ ਸੀ…..ਜਿਨ੍ਹਾਂ 'ਚੋ 17 ਲੋਕਾਂ ਦੀ ਮੌਤ ਹੋ ਗਈ ,ਜਦਕਿ ਕਈ ਲੋਕ ਜਖ਼ਮੀ ਹੋ ਗਏ । ਅਧਿਕਾਰੀਆਂ ਨੇ ਕਿਹਾ ਕਿ ਸਾਰੇ ਪ੍ਰਵਾਸੀ ਬਾਲਗ ਸਨ ।