by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): ਗਾਇਕ ਸੋਨੂੰ ਨਿਗਮ ਦੇ ਮੁੰਬਈ ਵਿੱਚ ਸ਼ੋਅ ਦੌਰਾਨ ਸੈਲਫੀ ਲੈਣ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਹੈ। ਇਸ ਧੱਕਾ -ਮੁੱਕੀ 'ਚ ਸੋਨੂੰ ਨਿਗਮ ਦੇ ਸਾਥੀ ਜਖ਼ਮੀ ਹੋ ਗਏ । ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਦੱਸਿਆ ਜਾ ਰਿਹਾ ਸੋਨੂੰ ਨਿਗਮ ਵਲੋਂ ਇਸ ਮਾਮਲੇ 'ਚ ਵਿਧਾਇਕ ਊਧਵ ਠਾਕਰੇ ਦੇ ਪੁੱਤ ਖ਼ਿਲਾਫ਼ ਮਾਮਲਾ ਦਰਜ਼ ਕਰਵਾਇਆ ਗਿਆ । ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।ਜਾਣਕਾਰੀ ਅਨੁਸਾਰ ਚੈਬੂਰ ਫੈਸਟੀਵਲ ਦਾ ਆਖਰੀ ਦਿਨ ਸੀ। ਇਸ ਦੌਰਾਨ ਗਾਇਕ ਸੋਨੂੰ ਨਿਗਮ ਲਾਈਵ ਪਰਫ਼ਾਰਮੈਂਸ ਦੇਣ ਲਈ ਪਹੁੰਚੇ ਸੀ , ਜਦੋ ਉਹ ਪਰਫ਼ਾਰਮ ਖਤਮ ਕਰਨ ਤੋਂ ਬਾਅਦ ਆਪਣੀ ਟੀਮ ਨਾਲ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਟੀਮ ਨਾਲ ਧੱਕਾ- ਮੁੱਕੀ ਕੀਤੀ ਗਈ। ਧੱਕਾ- ਮੁੱਕੀ 'ਚ ਸੋਨੂੰ ਨਿਗਮ ਦੇ ਉਸਤਾਦ ਦੇ ਪੁੱਤ ਰਬਾਨੀ ਖਾਨ ਨੂੰ ਕਈ ਸੱਟਾਂ ਲੱਗੀਆਂ ਹਨ।