by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੁਲਿਸ ਵਲੋਂ ਅਜਨਾਲਾ ਵਿਖੇ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਕਾਰਵਾਈ DSP ਸੰਜੀਵ ਕੁਮਾਰ ਦੀ ਅਗਵਾਈ 'ਚ ਕੀਤੀ ਜਾ ਰਹੀ ਹੈ । ਗ੍ਰਿਫ਼ਤਾਰੀ ਦੀ ਖਬਰਾਂ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਉਨ੍ਹਾਂ ਦੇ ਸਾਥੀਆਂ ਨੂੰ ਨਾਜਾਇਜ਼ ਚੁੱਕ ਰਹੀ ਹੈ ਤੇ ਉਨ੍ਹਾਂ 'ਤੇ ਝੂਠੇ ਪਰਚੇ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ।ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਕਿਸੇ ਵੀ ਤਰਾਂ ਦਾ ਕੋਈ ਟਕਰਾਅ ਨਹੀ ਚਾਹੁੰਦੇ ਪਰ ਪੁਲਿਸ ਉਨ੍ਹਾਂ ਨੂੰ ਟਕਰਾਅ ਵਾਲੇ ਰਾਹ 'ਤੇ ਲਿਜਾ ਰਹੀ ਹੈ । ਉਨ੍ਹਾਂ ਨੇ ਕਿਹਾ ਜੇਕਰ ਸਾਡੇ ਸਿੰਘਾਂ ਨੂੰ ਇਸ ਤਰਾਂ ਇੱਕਲੇ -ਇੱਕਲੇ ਕਰਕੇ ਚੁੱਕਣਾ ਹੈ ਤਾਂ ਦੱਸ ਦਿਓ ਅਸੀ ਇੱਕ ਵਾਰ ਹੀ ਸਾਰੇ ਆ ਜਾਂਦੇ ਹਾਂ । ਉਨ੍ਹਾਂ ਨੇ ਸੰਗਤ ਨੂੰ ਪਿੰਡ ਜਲੂਪੁਰ ਵਿਖੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ ।