by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਨੰਗਲ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਖੜਾ ਨਹਿਰ ਕੰਢੇ ਕੱਪੜੇ ਧੋਣ ਵਾਲੇ 17 ਸਾਲਾ ਨੌਜਵਾਨ ਦਾਨਿਸ਼ ਦੀ ਡੁੱਬਣ ਨਾਲ ਮੌਤ ਹੋ ਗਈ। ਡੁੱਬਣ ਵਾਲੇ ਨੌਜਵਾਨ ਦੇ ਚਾਚੇ ਨੇ ਕਿਹਾ ਕਿ ਬੀਤੀ ਦਿਨੀਂ ਜਵਾਹਰ ਮਾਰਕੀਟ ਵਿਖੇ ਬੜੋਦਾ ਬੈਂਕ 'ਚ ATM ਲਗਾਉਣੇ ਸਨ ।ਇਸ ਦੌਰਾਨ ਜਦੋ ਜੰਗਲ ਪਾਣੀ ਲਈ ਨਹਿਰ ਤੋਂ ਦੂਜੀ ਸਾਈਡ ਗਿਆ ਤਾਂ ਹੱਥ ਧੋਣ ਲਈ ਦਾਨਿਸ਼ ਨਹਿਰ ਕੰਢੇ ਆ ਗਿਆ ।
ਹੱਥ ਧੋਣ ਤੋਂ ਬਾਅਦ ਉਹ ਨਹਿਰ 'ਚ ਕੱਪੜੇ ਵੀ ਧੋਣ ਲੱਗ ਪਿਆ। ਜਿਵੇ ਹੀ ਉਸ ਦੀ ਸ਼ਰਟ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜਨ ਲੱਗੀ, ਉਸ ਨੇ ਸ਼ਰਟ ਨੂੰ ਫੜਨ ਦੀ ਕੋਸ਼ਿਸ਼ ਕੀਤੀ ।ਇਸ ਦੌਰਾਨ ਹੀ ਉਸ ਦਾ ਪੈਰ ਫਿਸਲ ਲਿਆ ਤੇ ਉਹ ਪਾਣੀ 'ਚ ਡੁੱਬ ਗਿਆ । ਦਾਨਿਸ਼ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਉਹ ਅਸਫ਼ਲ ਰਿਹਾ । ਜਿਸ ਕਰਨ ਉਸ ਦੀ ਮੌਤ ਹੋ ਗਈ ।ਫਿਲਹਾਲ ਪੁਲਿਸ ਵਲੋਂ ਪਰਿਵਾਰਿਕ ਮੈਬਰਾਂ ਦੇ ਬਿਆਨਾਂ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।