by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਜਰੰਗ ਦਲ ਵਾਲਿਆਂ ਵਲੋਂ ਪ੍ਰੇਮੀਆਂ ਜੋੜਿਆਂ ਨੂੰ ਹਮੇਸ਼ਾ ਤੰਗ ਕੀਤਾ ਜਾਂਦਾ ਹੈ। ਬੀਤੀ ਦਿਨੀਂ ਵੈਲੇਨਟਾਈਨ day ਮੌਕੇ ਬਜਰੰਗ ਦਲ ਵਲੋਂ ਇੱਕ ਪਤੀ ਪਤਨੀ ਨਾਲ ਕੁੱਟਮਾਰ ਕੀਤੀ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਕਿ ਬਜਰੰਗ ਦਲ ਵਾਲਿਆਂ ਨੇ ਜਦੋ ਪਤੀ ਪਤਨੀ ਨਾਲ ਕੁੱਟਮਾਰ ਕੀਤੀ ਤਾਂ ਲੋਕਾਂ ਨੇ ਮਿਲ ਨੇ ਬਜਰੰਗ ਦਲ ਵਾਲਿਆਂ ਕੁਟਾਪਾ ਉਤਾਰ ਦਿੱਤਾ ।
ਇਹ ਮਾਮਲਾ ਫਰੀਦਾਬਾਦ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਭਗਵੇਂ ਚੋਲੇ ਪਾ ਕੇ ਬਜਰੰਗ ਦਲ ਵਾਲੇ ਪਾਰਕਾਂ 'ਚ ਬੀਤੀ ਦਿਨੀਂ ਪ੍ਰੇਮੀ ਜੋੜਿਆਂ ਦੀ ਭਾਲ ਲਈ ਘੁੰਮ ਰਹੇ ਸਨ । ਉਨ੍ਹਾਂ ਨੂੰ ਇੱਕ ਜੋੜਿਆਂ ਲੱਭਿਆ, ਜਿਨ੍ਹਾਂ ਨਾਲ ਉਨ੍ਹਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ,ਹਾਲਾਂਕਿ ਉਹ ਪਤੀ -ਪਤਨੀ ਸੀ। ਜਦੋ ਲੋਕਾਂ ਨੂੰ ਇਸ ਬਾਰੇ ਪਤਾ ਲਗਾ ਤਾਂ ਲੋਕਾਂ ਨੇ ਬਜਰੰਗ ਦਲ ਵਾਲਿਆਂ ਦਾ ਕੁਟਾਪਾ ਉਤਾਰਿਆ ।