by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਠਾਨਕੋਟ ਜੰਮੂ -ਨੈਸ਼ਨਲ ਹਾਈਵੇ' ਤੇ ਵੱਡਾ ਹਾਦਸਾ ਵਾਪਰ ਗਿਆ , ਜਿੱਥੇ ਇੱਕ ਫਾਰਚੂਨਰ ਕਾਰ ਦੇ ਸਾਹਮਣੇ ਗਾਂ ਆਉਣ ਕਾਰਨ ਗੱਡੀ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ। ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੋਹਣ ਦੇ ਰੂਪ 'ਚ ਹੋਈ ਹੈ। ਸੂਚਨਾ ਮਿਲਣ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਤੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ। ਲਵੀਸ਼ ਕੁਮਾਰ ਨੇ ਕਿਹਾ ਕਿ ਉਸ ਦੀ ਭੈਣ ਈਸ਼ਕਾ ਦਾ ਵਿਆਹ ਪਠਾਨਕੋਟ 'ਚ ਹੋਇਆ ਸੀ। ਭੈਣ ਦੇ ਘਰ ਬੱਚੇ ਨੇ ਜਨਮ ਲਿਆ, ਜਿਸ ਦਾ ਪਤਾ ਲੈਣ ਲਈ ਸੋਹਣ ਆਪਣੀ ਕਾਰ 'ਚ ਪਠਾਨਕੋਟ ਗਿਆ ਸੀ । ਰਾਤ ਦੇ ਸਮੇ ਉਨ੍ਹਾਂ ਨੂੰ ਫੋਨ ਆਇਆ ਕਿ ਸੋਹਣ ਦੀ ਕਾਰ ਦਾ ਸਿਨੇਮਾ ਕੋਲ ਹਾਦਸਾ ਵਾਪਰ ਗਿਆ ਹੈ ।ਜਦੋ ਅਸੀਂ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਸੋਹਣ ਦੀ ਮੌਤ ਹੋ ਚੁੱਕੀ ਸੀ।