by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : America ਤੋਂ ਬਾਅਦ ਹੁਣ Canada ਦੇ ਅਸਮਾਨ 'ਚ ਇੱਕ Flying Object. ਨਜ਼ਰ ਆਇਆ ਹੈ। ਜਿਸ ਨੂੰ ਅਮਰੀਕਾ ਦੇ ਲੜਾਕੂ ਜਹਾਜ਼ ਨੇ ਡੇਗ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਇਸ ਘਟਨਾ ਦੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ।ਉਨ੍ਹਾਂ ਨੇ ਟਵੀਟ ਕਰ ਕਿਹਾ ਅਸਮਾਨ 'ਚ ਕੈਨੇਡੀਅਨ ਹਵਾਈ ਖੇਤਰ ਦੀ ਉਲੰਘਣਾ ਕਰਦੇ ਇੱਕ ਉੱਡਦੀ ਵਸਤੂ ਦੇਖੀ ਗਈ। ਜਿਸ ਨੂੰ ਖਤਮ ਕਰਨ ਦੇ ਹੁਕਮ ਦਿੱਤੇ ਗਏ ਹਨ। ਅਮਰੀਕੀ ਅਧਿਕਾਰੀਆਂ ਨੇ ਕਿਹਾ ਉਨ੍ਹਾਂ ਨੇ ਅਲਾਸਕਾ ਤੋਂ 40,000 ਫੁੱਟ ਦੀ ਉਚਾਈ 'ਤੇ ਉਡ ਰਹੀ ਇੱਕ ਵਸਤੂ ਨੂੰ ਗੋਲੀ ਮਾਰ ਕੇ ਸੁੱਟ ਦਿੱਤਾ ਹੈ ।ਦੱਸ ਦਈਏ ਕਿ ਟਰੂਡੋ ਨੇ ਅਮਰੀਕੀ ਰਾਸ਼ਟਰਪਤੀ ਜੋਅ ਨਾਲ ਇਸ ਬਾਰੇ ਗੱਲ ਕੀਤੀ ਸੀ।