by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਂਧਰਾ ਪ੍ਰਦੇਸ਼ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਤੇਲ ਫੈਕਟਰੀ 'ਚ ਟੈਂਕਰ ਦੀ ਸਫਾਈ ਕਰਦੇ ਸਮੇ 7 ਮਜ਼ਦੂਰਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਮਜ਼ਦੂਰਾਂ ਨੇ ਕੁਝ ਦਿਨ ਪਹਿਲਾਂ ਹੀ ਨੌਕਰੀ ਜੁਆਇਨ ਕੀਤੀ ਸੀ । ਪੁਲਿਸ ਅਧਿਕਾਰੀ ਨੇ ਕਿਹਾ ਕਿ ਮਜ਼ਦੂਰਾਂ ਨੂੰ ਰੁਕੇ ਟੈਂਕਰ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ । ਪਹਿਲਾਂ ਇਕ ਮਜ਼ਦੂਰ ਟੈਂਕਰ ਦੇ ਅੰਦਰ ਦਾਖ਼ਲ ਹੋਇਆ, ਜਦੋ ਉਸ ਦੀ ਕੋਈ ਆਵਾਜ਼ ਨਹੀਂ ਆਈ ਤਾਂ 3 ਹੋਰ ਮਜ਼ਦੂਰ ਟੈਂਕਰ ਦੇ ਅੰਦਰ ਚਲੇ ਗਏ ।
ਜਦੋ ਸਾਰੇ ਮਜ਼ਦੂਰਾਂ ਨੂੰ ਸਾਹ ਲੈਣ 'ਚ ਦਿੱਕਤ ਆਈ ਤਾਂ ਉਨ੍ਹਾਂ ਨੇ ਮਦਦ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਕੁਝ ਹੋਰ ਮਜ਼ਦੂਰ ਉਨ੍ਹਾਂ ਨੂੰ ਬਚਾਉਣ ਲਈ ਟੈਕਰ 'ਚ ਗਏ ਪਰ ਜ਼ਹਿਰਲੀ ਗੈਸ ਨਾਲ ਉਹ ਵੀ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਬਾਕੀ ਮਜ਼ਦੂਰਾਂ ਨੇ ਮਿਲ ਕੇ ਸਾਰੀਆਂ ਨੂੰ ਬਾਹਰ ਕੱਢਿਆ ਤੇ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ।ਜਿੱਥੇ ਡਾਕਟਰਾਂ ਨੇ 7 ਮਜ਼ਦੂਰਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ।