by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਸ ਸਮੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਸੂਤਰਾਂ ਵਲੋਂ ਦੱਸਿਆ ਜਾ ਰਿਹਾ ਕਿ ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦਾ ਭਲਕੇ ਜਲੰਧਰ ਦੇ ਪਿੰਡ ਫਤਿਹਪੁਰ ਗੁਰੂਦੁਆਰਾ ਸਾਹਿਬ 'ਚ ਵਿਆਹ ਹੋਵੇਗਾ। ਕਿਹਾ ਜਾ ਰਿਹਾ ਕਿ ਕੁੜੀ NRI ਪਰਿਵਾਰ ਨਾਲ ਸਬੰਧਿਤ ਹੈ ।ਇਹ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਹੋਵੇਗਾ। ਸੂਤਰਾਂ ਅਨੁਸਾਰ ਵਿਆਹ ਕਿਸੇ ਵੱਡੇ ਪੈਲੇਸ 'ਚ ਨਹੀ ਸਗੋਂ ਸਿੰਪਲ ਹੋਵੇਗਾ। ਫਿਲਹਾਲ ਇਸ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀ ਹੋਈ ਹੈ ।