by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਨੇ ਖ਼ੁਦਕੁਸ਼ੀ ਕਰ ਲਈ । ਦੱਸਿਆ ਜਾ ਰਿਹਾ ਕਿ ਵਿੱਕੀ ਗੌਂਡਰ ਦੇ ਪਿਤਾ ਦੀ ਲਾਸ਼ ਮਲੋਟ ਸ਼੍ਰੀਗੰਗਾ ਨਗਰ ਰੇਲਵੇ ਟ੍ਰੈਕ ਕੋਲੋਂ ਬਰਾਮਦ ਹੋਈ ਹੈ । ਬੀਤੀ ਦਿਨੀਂ GRP ਨੂੰ ਇੱਕ ਵਿਅਕਤੀ ਦੀ ਲਾਸ਼ ਰੇਲਵੇ ਟ੍ਰੈਕ ਕੋਲੋਂ ਮਿਲੀ ਸੀ। ਜਿਸ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਮੁਰਦਾਘਰ 'ਚ ਰੱਖਿਆ ਗਿਆ । ਮ੍ਰਿਤਕ ਦੀ ਪਛਾਣ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਦੇ ਰੂਪ 'ਚ ਹੋਈ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਮਹਿਲ ਨੇ ਖ਼ੁਦਕੁਸ਼ੀ ਕੀਤੀ ਹੈ। ਜ਼ਿਕਰਯੋਗ ਹੈ ਕਿ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਡਿਸਕਸ ਥ੍ਰੋਅ ਦਾ ਖਿਡਾਰੀ ਹੁੰਦਾ ਸੀ । ਮੁਕਤਸਰ ਦੇ ਪਿੰਡ ਸਰਾਵਾਂ ਤੋਂ ਵਿੱਕੀ ਨੇ ਆਪਣੀ ਪੜਾਈ ਕੀਤੀ ਪਰ ਇਸ ਤੋਂ ਬਾਅਦ ਉਸ ਨੂੰ ਪੜ੍ਹਾਈ ਤੇ ਟ੍ਰੇਨਿੰਗ ਲਈ ਜਲੰਧਰ ਆਉਣਾ ਪਿਆ। ਸਾਰਾ ਦਿਨ ਗਰਾਉਂਡ 'ਚ ਅਭਿਆਸ ਕਰਨ ਕਾਰਨ ਉਸ ਦਾ ਨਾਮ ਬਦਲ ਕੇ ਵਿੱਕੀ ਗੌਂਡਰ ਪੈ ਗਿਆ ।