by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ : ਭਾਰਤ ਤੋਂ ਵਿਦੇਸ਼ ਨੌਜਵਾਨ ਕੁੜੀਆਂ - ਮੁੰਡੇ ਆਪਣੇ ਚੰਗਾ ਭਵਿੱਖ ਬਣਾਉਣ ਲਈ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਵਿਦੇਸ਼ ਜਾ ਕੇ ਕਾਫੀ ਮੁਸ਼ਕਲਾਂ ਦਾ ਸਾਮਣਾ ਕਰਨਾ ਪਾਂਦਾ ਹੈ। ਉੱਥੇ ਹੀ ਹੁਣ ਕੈਨੇਡਾ ਤੋਂ ਦੁੱਖਭਰੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 1 ਮਹੀਨਾ ਪਹਿਲਾ ਕੈਨੇਡਾ ਪੜਾਈ ਕਰਨ ਗਈ। ਨੌਜਵਾਨ ਕੁੜੀ ਨੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕੁੜੀ ਦੀ ਪਛਾਣ ਖੁਸ਼ਨੀਤ ਕੌਰ ਦੇ ਰੂਪ 'ਚ ਹੋਈ ਹੈ,ਜੋ ਕਿ ਭਾਰਤ ਦੇ ਉਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ ਤੇ ਕੈਨੇਡਾ ਬਰੈਂਪਟਨ 'ਚ ਰਹਿ ਰਹੀ ਸੀ । ਮ੍ਰਿਤਕ ਖੁਸ਼ਨੀਤ ਕੌਰ ਕੈਨੇਡਾ ਜਾ ਕੇ ਡਿਪ੍ਰੈਸ਼ਨ ਦੀ ਸ਼ਿਕਾਰ ਹੋ ਗਈ ਸੀ ।