by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਗਰੀਬ ਪਰਿਵਾਰ ਨੇ ਆਪਣੀ ਧੀ ਦਾ ਵਿਆਹ ਪੈਲੇਸ ਦੀ ਜਗ੍ਹਾ ਸਿਵਿਆਂ 'ਚ ਕਰਕੇ ਵੱਡੀ ਮਿਸਾਲ ਪੈਦਾ ਕੀਤੀ ਹੈ। ਦੱਸਿਆ ਜਾ ਰਿਹਾ ਕੁੜੀ ਦੇ ਪਰਿਵਾਰਿਕ ਮੈਬਰਾਂ ਨੇ ਬਰਾਤੀਆਂ ਨੂੰ ਸ਼ਮਸ਼ਾਨਘਾਟ 'ਚ ਵੀ ਰੋਟੀ ਖਵਾਈ, ਇਸ ਅਨੋਖੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਤੇ ਕਈ ਲੋਕ ਇਸ ਪਰਿਵਾਰ ਦੀ ਮਦਦ ਲਈ ਅੱਗੇ ਆ ਰਹੇ ਹਨ। ਇਲਾਕਾ ਵਾਸੀਆਂ ਨੇ ਕਿਹਾ ਇਸ ਸਿਵਿਆਂ 'ਚ ਦਾਦੀ ਤੇ ਪੋਤੀ ਕਾਫੀ ਲੰਬੇ ਸਮੇ ਤੋਂ ਰਹੇ ਹਨ ਤੇ ਪਰਿਵਾਰ ਗਰੀਬ ਹੋਣ ਕਾਰਨ ਅੱਜ ਲੋਕਾਂ ਦੀ ਮਦਦ ਨਾਲ ਕੁੜੀ ਦਾ ਵਿਆਹ ਸ਼ਮਸ਼ਾਨਘਾਟ 'ਚ ਘਰ ਹੋਣ ਕਾਰਨ ਉਥੇ ਹੀ ਕਰ ਰਿਹਾ ਹੈ। ਇਲਾਕਾ ਵਾਸੀਆਂ ਨੇ ਕਿਹਾ ਕੁਝ ਲੋਕ ਸਿਵਿਆਂ ਦੇ ਕੋਲੋਂ ਨਿਕਲਣਾ ਵੀ ਸਹੀ ਨਹੀਂ ਸਮਝਦਾ ਪਰ ਉਹ ਕਈ ਸਾਲਾਂ ਤੋਂ ਸ਼ਮਸ਼ਾਨਘਾਟ ਰਹਿ ਰਹੇ ਹਨ ।