by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਮਾਨ ਵਲੋਂ ਅੱਜ ਲੁਧਿਆਣਾ ਵਿਖੇ ਰੇਤ ਦੀ ਖੱਡ ਦਾ ਉਦਘਾਟਨ ਕੀਤਾ। CM ਮਾਨ ਨੇ ਕਿਹਾ ਰੇਤ ਦੀਆਂ 16 ਖੱਡਾਂ ਸ਼ੁਰੂ ਕੀਤੀਆਂ ਜਾਣਗੀਆਂ ।ਹੁਣ ਪੰਜਾਬ 'ਚ ਰੇਤ ਆਨਲਾਈਨ ਮਿਲੇਗੀ ।ਇਸ ਮੌਕੇ 'ਤੇ CM ਮਾਨ ਦੇ ਨਾਲ ਮਾਈਨਿੰਗ ਮੰਤਰੀ ਗੁਰਮੀਤ ਮੀਤ ਹੇਅਰ ਵੀ ਸਨ ।ਰੇਤ ਦੀ ਖੱਡ 'ਤੇ ਹੁਣ 5.50 ਰੁਪਏ ਪ੍ਰਤੀ ਘਣ ਫੁੱਟ ਤੈਅ ਕੀਤਾ ਗਿਆ ਹੈ ।CM ਮਾਨ ਨੇ ਕਿਹਾ ਸਰਕਾਰ ਬਣਨ ਤੋਂ ਪਹਿਲਾਂ ਉਨ੍ਹਾਂ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਸੀ, ਜੋ ਉਹ ਇੱਕ -ਇੱਕ ਕਰਕੇ ਪੂਰੇ ਹੋ ਰਹੇ ਹਾਂ। ਹੁਣ ਲੋਕਾਂ ਨੂੰ ਆਨਲਾਈਨ ਰੇਤ ਮੁਹਈਆ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਹੈ ।CM ਮਾਨ ਨੇ ਕਿਹਾ ਕਿ ਆਨਲਾਈਨ ਚੈਕਿੰਗ ਕਰਨ ਨਾਲ ਲੋਕ ਆਪਣੇ ਕੋਲ ਰੇਤ ਦੇ ਖੱਡ ਦੇਖ ਸਕਦੇ ਹਨ।