ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਵਾਂਸ਼ਹਿਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹੁਣ ਕਾਰਤੂਸ ਖੇਡ ਕੰਪਲੈਕਸ ਵਿੱਚ ਟੂਰਨਾਮੈਂਟ ਤੋਂ ਪਹਿਲਾਂ ਧਮਕੀਆਂ ਮਿਲ ਰਹੀਆਂ ਹਨ। ਦੱਸਿਆ ਜਾ ਰਿਹਾ ਕਿ ਨਵਾਂਸ਼ਹਿਰ ਅਧੀਨ ਪੈਂਦੇ ਪਿੰਡ ਡੋਰਾ 'ਚ ਬਣੇ ਸਪੋਰਟਸ ਕਲੱਬ ਦੀ ਕੰਧ 'ਤੇ ਲਿਖੀ ਮਿਲੀ ਹੈ। ਸ਼ਰਾਰਤੀ ਅਨਸਰਾਂ ਦੀ ਇਸ ਹਰਕਤ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ।
ਜਾਣਕਾਰੀ ਅਨੁਸਾਰ ਧਮਕੀਆਂ ਦੌਰਾਨ ਪਾਲੀਥੀਨ 'ਚ ਇੱਕ ਜਿੰਦਾ ਕਾਰਤੂਸ ਪਾ ਕੇ ਟੰਗ ਦਿੱਤਾ ਗਿਆ । ਧਮਕੀਆਂ 'ਚ ਲਿਖਿਆ ਗਿਆ 'ਆਹ ਦੇਖ ਲਾਓ' ਕਮੇਟੀ ਦੇ NRI ਹੇਠਾਂ ਕਰਾਸ ਮਾਰਕ ਬਣਾ ਕੇ ਕਮੇਟੀ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ । ਸਰਪੰਚ ਨੇ ਕਿਹਾ ਕਿ ਉਣਾਂ ਦੇ ਪਿੰਡ ਡੋਰਾ ਵਿਖੇ ਸਪੋਰਟਸ ਕਲੱਬ ਹੈ ,ਭੋਰਾ ਸਕੂਲ 'ਚ ਨੌਜਵਾਨ ਸਭਾ, NRI ਲੋਕਾਂ ਵਲੋਂ ਫੁਟਬਾਲ ਦਾ ਮੈਚ ਕਰਵਾਇਆ ਜਾਂਦਾ ਹੈ ਪਰ ਇਸ ਵਿੱਚ ਹੁਣ ਕਿਸੇ ਨੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਹੈ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ,ਪਹਿਲਾਂ ਵੀ ਕਈ ਵਾਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।