ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਦੇ ਪਿੰਡ ਡੈਲ ਢਾਏ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੁਝ ਨੌਜਵਾਨਾਂ ਨੇ ਨਾਬਾਲਿਗ ਕੁੜੀ ਨੂੰ ਘਰ ਦੇ ਬਾਹਰ ਤੋਂ ਅਗਵਾ ਕਰ ਲਿਆ। ਦੱਸਿਆ ਜਾ ਰਿਹਾ ਕਿ ਪਰਿਵਾਰਿਕ ਮੈਬਰਾਂ ਨੇ ਮੌਕੇ 'ਤੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦਰਜ਼ ਕਰਵਾਈ। ਪੁਲਿਸ 4 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਦੱਸ ਦਈਏ ਕਿ ਇਸ ਮਾਮਲੇ ਵਿੱਚ ਨਾਬਾਲਿਗ ਕੁੜੀ ਦੀ ਮਾਂ ਵਲੋਂ ਪੁਲਿਸ ਖਿਲਾਫ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਗਏ ਹਨ । ਬੱਚੀ ਦੀ ਮਾਂ ਨੇ SSP ਕੋਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਬੱਚੀ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।
ਪਲਵਿੰਦਰ ਕੌਰ ਨੇ ਦੱਸਿਆ ਕਿ ਉਹ ਬਹੁਤ ਜ਼ਿਆਦਾ ਗਰੀਬ ਘਰ ਨਾਲ ਸਬੰਧ ਰੱਖਦੇ ਹਨ। ਬੀਤੀ ਦਿਨੀ ਉਹ ਜਦੋ ਆਪਣੀ 16 ਸਾਲਾ ਧੀ ਹਰਮਨਪ੍ਰੀਤ ਨਾਲ ਘਰ 'ਚ ਮੌਜੂਦ ਸੀ ਤਾਂ ਜਗਰੂਪ ਸਿੰਘ ਉਸ ਦੀ ਮਾਂ ਜਗੀਰ ਕੌਰ ਸਮੇਤ ਦਲਜੀਤ ਕੌਰ ਤੇ ਪਤਨੀ ਦਵਿੰਦਰ ਸਿੰਘ ਨਿਵਾਸੀ ਪਿੰਡ ਢੋਟੀਆਂ ਕਾਰ 'ਚ ਉਸ ਦੇ ਘਰ ਅੰਦਰ ਜ਼ਬਰਦਸਤੀ ਦਾਖ਼ਲ ਹੋ ਗਏ । ਪੀੜਤ ਮਹਿਲਾ ਨੇ ਦੱਸਿਆ ਕਿ ਦੇਖਦੇ ਹੀ ਦੇਖਦੇ ਦੋਸ਼ੀ ਉਸ ਦੀ ਨਾਬਾਲਿਗ ਕੁੜੀ ਨੂੰ ਚੁੱਕ ਕੇ ਲੈ ਗਏ । ਜਿਸ ਦੀ ਕਾਫੀ ਭਾਲ ਕਰਨ ਤੇ ਵੀ ਉਹ ਨਹੀਂ ਮਿਲੀ। ਫਿਲਹਾਲ ਪੁਲਿਸ ਨੇ ਦੋਸ਼ੀਆਂ ਦੀ ਭਾਲ ਕਿ ਛਾਪੇਮਾਰੀ ਸ਼੍ਰੁਰੂ ਕਰ ਦਿੱਤੀ ਹੈ।