ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਰਮਨੀ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ 23 ਸਾਲਾ ਕੁੜੀ ਨੇ ਆਪਣੀ ਹੀ ਮੌਤ ਦੀ ਸਾਜਿਸ਼ ਰਚਣ ਲਈ ਆਪਣੀ ਹਮਸ਼ਕਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਇਸ ਮਾਮਲੇ 'ਚ ਦੋਸ਼ੀ ਕੁੜੀ ਦਾ ਪ੍ਰੇਮੀ ਵੀ ਸ਼ਾਮਲ ਸੀ। ਦੋਸ਼ੀ ਕੁੜੀ ਸ਼ਾਹਰਾਬਾਨ ਕੇ ਦਾ ਆਪਣੇ ਪਰਿਵਾਰਿਕ ਮੈਬਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ । ਇਸ ਕਾਰਨ ਉਸ ਨੇ ਆਪਣੀ ਮੌਤ ਦਾ ਨਾਟਕ ਕਰਨ ਲਈ 'ਖਦੀਦਾਜ ਓ ' ਮਨ ਦੀ ਕੁੜੀ ਦਾ ਕਤਲ ਕਰ ਦਿੱਤਾ।
ਸ਼ਾਹਰਾਬਾਨ ਕੇ ਚਾਹੁੰਦੀ ਸੀ ਕਿ ਉਸ ਦਾ ਪਰਿਵਾਰ ਸਮਝੇ ਕਿ ਉਹ ਮਰ ਚੁੱਕੀ ਹੈ । ਪੁਲਿਸ ਅਨੁਸਾਰ ਮਿਊਨਿਖ 'ਚ ਰਹਿਣ ਵਾਲੀ ਸ਼ਾਹਰਾਬਾਨ ਕੇ ਨਾਮ ਦੀ ਕੁੜੀ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਪਹਿਲਾਂ ਇੰਸਟਾਗ੍ਰਾਮ 'ਤੇ ਇੱਕ ਫਰਜ਼ੀ ID ਬਣਾਈ ਤੇ ਆਪਣੇ ਵਰਗੀ ਦਿਖਣ ਵਾਲੀ ਕਈ ਮਹਿਲਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਕਈ ਪ੍ਰੋਫ਼ਾਈਲਾਂ ਦੀ ਖੋਜ ਕਰਕੇ ਉਸ ਨੂੰ ਇੱਕ ਕਾਸਮੈਟਿਕ ਬਲੋਗਰ ਦੀ ਪ੍ਰੋਫ਼ਾਈਲ ਮਿਲੀ। ਖਦੀਦਾਜ ਓ ' ਨਾਮ ਦਾ ਇਹ ਬਲੋਗਰ ਅਲਜੀਰੀਆ ਦੀ ਨਾਗਰਿਕ ਸੀ ਤੇ ਦੋਸ਼ੀ ਮਹਿਲਾ ਦੇ ਘਰ ਤੋਂ ਕੁਝ ਦੂਰੀ 'ਤੇ ਰਹਿੰਦੀ ਸੀ।
ਸ਼ਾਹਰਾਬਾਨ ਕੇ ਤੇ ਉਸ ਦੇ ਬੁਆਏਫ੍ਰੈਂਡ ਨੇ ਸ਼ਾਕੀਰ ਨੇ 'ਖਦੀਦਾਜ ਓ ' ਨਾਲ ਸੰਪਰਕ ਕੀਤਾ ਤੇ ਉਸ ਨੂੰ ਕੁਝ ਬਿਊਟੀ ਉਤਪਾਦ ਆਫਰ ਕੀਤੇ । ਜਿਸ ਦਿਨ ਸ਼ਾਹਰਾਬਾਨ ਨੇ 'ਖਦੀਦਾਜ ਓ' ਦਾ ਕਤਲ ਕੀਤਾ ਸੀ ,ਉਸ ਦਿਨ ਸ਼ਾਹਰਾਬਾਨ ਨੇ ਆਪਣੇ ਮਾਪਿਆਂ ਨੂੰ ਝੂਠੀ ਕਹਾਣੀ ਸੁਣਾਈ ਸੀ। ਸ਼ਾਹਰਾਬਾਨ ਨੇ ਕਿਹਾ ਕਿ ਉਹ ਆਪਣੇ ਸਾਬਕਾ ਪਤੀ ਨੂੰ ਮਿਲਣ ਲਈ ਜਾ ਰਹੀ ਸੀ ਪਰ ਅਸਲ 'ਚ ਉਹ ਆਪਣੇ ਪ੍ਰੇਮੀ ਨੂੰ ਮਿਲਣ ਗਈ ਸੀ। ਫਿਰ ਉਹ 'ਖਦੀਦਾਜ ਓ' ਨੂੰ ਕਾਰ 'ਚ ਬਿਠਾ ਕੇ ਜੰਗਲ ਵੱਲ ਲੈ ਗਏ ਤੇ ਉਸ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਸ਼ਾਹਰਾਬਾਨ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।