by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 12ਵੀਂ ਦੇ ਪੇਪਰ ਦੌਰਾਨ ਇੱਕ ਵਿਦਿਆਰਥੀ ਪ੍ਰੀਖਿਆ ਕੇਂਦਰ 'ਚ ਬੇਹੋਸ਼ ਹੋ ਗਿਆ। ਜਿਸ ਨੂੰ ਮੌਕੇ 'ਤੇ ਹੀ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ । ਦੱਸਿਆ ਜਾ ਰਿਹਾ ਕਿ ਵਿਦਿਆਰਥੀ ਮਣੀਸ਼ੰਕਰ ਕੁੜੀਆਂ ਨੂੰ ਦੇਖ ਕੇ ਘਬਰਾ ਗਿਆ ਤੇ ਬੇਹੋਸ਼ ਹੋ ਗਿਆ। ਮਣੀਸ਼ੰਕਰ ਅੱਲਾਮਾ ਇਕਬਾਲ ਕਾਲਜ ਦਾ ਵਿਦਿਆਰਥੀ ਹੈ। ਮਣੀਸ਼ੰਕਰ ਅੱਜ ਗਣਿਤ ਦਾ ਪੇਪਰ ਦੇਣ ਆਇਆ ਸੀ ਤੇ ਪ੍ਰੀਖਿਆ ਕੇਂਦਰ ਅੰਦਰ ਵੱਡੀ ਗਿਣਤੀ 'ਚ ਕੁੜੀਆਂ ਨੂੰ ਦੇਖ ਕੇ ਉਹ ਬੇਹੋਸ਼ ਹੋ ਗਿਆ। ਬੇਹੋਸ਼ ਹੋਣ ਕਾਰਨ ਇਹ ਸੀ ਕਿ ਉਹ ਪ੍ਰੀਖਿਆ ਹਾਲ 'ਚ ਇਕੱਲਾ ਮੁੰਡਾ ਸੀ । ਇਸ ਕੇਂਦਰ 'ਚ 500 ਕੁੜੀਆਂ ਵੀ 'ਚੋ ਮਣੀਸ਼ੰਕਰ ਇਕਲੌਤਾ ਵਿਦਿਆਰਥੀ ਸੀ ।