by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੀ ਆਪ ਪਾਰਟੀ ਵਲੋਂ ਹੁਣ ਇੱਕ ਹੋਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। CM ਮਾਨ ਨੇ ਟਵੀਟ ਕਰਕੇ ਕਿਹਾ ਕਿ ਟ੍ਰੇਨਿੰਗ ਲਈ ਪ੍ਰਿੰਸੀਪਲਾਂ ਦੇ ਪਹਿਲੇ ਬੈਚ ਨੂੰ ਸਿੰਗਾਪੁਰ ਭੇਜਿਆ ਜਾਵੇਗਾ। CM ਮਾਨ ਨੇ ਕਿਹਾ ਸਾਡੀ ਸਰਕਾਰ ਸਿੱਖਿਆ ਦੇ ਖੇਤਰ 'ਚ ਤਬਦੀਲੀਆਂ ਦੀ ਗਾਰੰਟੀ ਲੈ ਕੇ ਆਈ ਸੀ ਤੇ ਅਸੀਂ ਇਸ ਮਿਸ਼ਨ 'ਤੇ ਲੱਗੇ ਹੋਏ ਹਾਂ। ਇਸ ਮਿਸ਼ਨ ਤਹਿਤ ਸਭ ਤੋਂ ਪਹਿਲਾਂ ਅਧਿਆਪਕ -ਮਾਪਿਆਂ ਨੂੰ ਆਪਸ 'ਚ ਮਿਲਵਾਈਆਂ ਗਈਆਂ ਤਾਂ ਜੋ ਅਧਿਆਪਕ ਤੇ ਬੱਚਿਆਂ ਦੇ ਮਾਪਿਆਂ 'ਚ ਤਾਲਮੇਲ ਬਣਿਆ ਰਹੇ। ਉਨ੍ਹਾਂ ਨੇ ਕਿਹਾ ਕਿ ਅਸੀਂ ਜਦੋ ਚੋਣਾਂ ਸਮੇ ਪ੍ਰਚਾਰ ਕਰ ਰਹੇ ਸੀ ਤਾਂ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਭੇਜਿਆ ਜਾਵੇਗਾ ।