ਨਿਊਜ਼ ਡੈਸਕ (ਰਿੰਪੀ ਸ਼ਰਮਾ ): ਚੰਡੀਗੜ੍ਹ ਦੇ ਸੈਕਟਰ -49 ਤੋਂ ਇਨਸਾਨੀਅਤ ਨੂੰ ਸ਼ਰਮਨਾਕ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ , ਜਿੱਥੇ ਟਿਊਸ਼ਨ ਪੜ੍ਹਾਉਣ ਆਉਂਦੀ ਅਧਿਆਪਕਾ ਨਾਲ ਬੱਚੇ ਦੇ ਪਿਤਾ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ । ਦੱਸਿਆ ਜਾ ਰਿਹਾ ਬੱਚੇ ਦੇ ਪਿਤਾ ਨੇ ਅਧਿਆਪਕਾ ਨੂੰ ਪਿਸਤੌਲ ਦਿਖਾ ਕੇ ਜਬਰ -ਜ਼ਨਾਹ ਕੀਤਾ ਹੈ । ਜਿਸ ਤੋਂ ਬਾਅਦ ਮਹਿਲਾ ਨੇ ਵਿਅਕਤੀ ਖ਼ਿਲਾਫ਼ ਪੁਲਿਸ ਥਾਣੇ ਮਾਮਲਾ ਦਰਜ਼ ਕਰਵਾਈ ਤੇ ਇਨਸਾਫ ਦੀ ਮੰਗ ਕੀਤੀ । ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦੇ ਪੁਲਿਸ ਨੂੰ ਦੋਸ਼ੀ ਗੌਰਵ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ । ਮਹਿਲਾ ਨੇ ਦੱਸਿਆ ਕਿ 2 ਸਾਲ ਪਹਿਲਾਂ ਇਹ ਸੈਕਟਰ - 49 ਨਿਵਾਸੀ ਗੌਰਵ ਖੰਨਾ ਦੇ ਬੇਟੇ ਨੂੰ ਘਰ ਜਾ ਕੇ ਟਿਊਸ਼ਨ ਪੜ੍ਹਾਉਂਦੀ ਸੀ ,ਗੌਰਵ ਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ । ਉਹ ਉਸ ਨਾਲ ਫੋਨ 'ਤੇ ਗੱਲਬਾਤ ਕਰਨ ਲੱਗਾ ਇੱਕ ਦਿਨ ਗੌਰਵ ਉਸ ਦੇ ਘਰ ਆਇਆ ਤੇ ਪਿਸਤੌਲ ਦਿਖਾ ਕੇ ਉਸ ਨਾਲ ਜਬਰ- ਜ਼ਨਾਹ ਕੀਤਾ । ਵਿਰੋਧ ਕਰਨ 'ਤੇ ਦੋਸ਼ੀ ਨੇ ਜਾਨੋ ਮਾਰਨ ਦੀ ਧਮਕੀਆਂ ਵੀ ਦਿੱਤੀ ।
by jaskamal