by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): ਪਾਕਿਸਤਾਨ 'ਚ ਇੱਕ ਮਸਜਿਦ ਦੇ ਅੰਦਰ ਆਤਮਘਾਤੀ ਧਮਾਕੇ 'ਚ 90 ਲੋਕਾਂ ਦੀ ਮੌਤ ਹੋ ਗਈ ਹੈ । ਇਸ ਧਮਾਕੇ ਕਾਰਨ ਹੁਣ ਤੱਕ 200 ਲੋਕ ਜਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਪੁਲਿਸ ਨੇ ਦੱਸਿਆ ਕਿ ਧਮਾਕਾ ਮਸਜਿਦ ਦੇ ਸੈਂਟਰ ਹਾਲ 'ਚ ਹੋਇਆ। ਇਸ ਹਮਲੇ ਦੀ ਜਿੰਮੇਵਾਰੀ ਤਹਿਰੀਕ- ਏ- ਤਾਲਿਬਾਨ ਪਾਕਿਸਤਾਨ ਨੇ ਲਈ ਹੈ। ਇਸ ਧਮਾਕੇ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਸਖ਼ਤ ਨਿੰਦਾ ਕੀਤੀ ਹੈ।
ਟਰੂਡੋ ਨੇ ਟਵੀਟ ਕਰਕੇ ਕਿਹਾ ਕਿ ਕੈਨੇਡੀਅਨ ਪਾਕਿਸਤਾਨ 'ਚ ਸ਼ਰਧਾਲੂਆਂ 'ਤੇ ਹੋਏ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕਰਦੇ ਹਨ । ਮੇਰੀ ਹਮਦਰਦੀ ਪੀੜਤਾਂ ਨਾਲ ਹੈ, ਜੋ ਇਸ ਔਖੇ ਸਮੇ 'ਚ ਦੁੱਖੀ ਹਨ । ਕੇਅਰਟੇਕਰ ਮੁੱਖ ਮੰਤਰੀ ਮੁਹੰਮਦ ਆਜ਼ਮ ਖਾਨ ਨੇ ਹਮਲੇ ਤੋਂ ਬਾਅਦ ਸੂਬੇ 'ਚ ਇੱਕ ਦਿਨ ਲਈ ਸੋਗ ਦਾ ਲੈਣ ਕੀਤਾ ਹੈ। ਆਜ਼ਮ ਖਾਨ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਇਸ ਦੁੱਖ ਦੇ ਸਮੇ ਇੱਕਲਾ ਨਹੀ ਛੱਡੇਗੀ ।