by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੁਆਂਢੀ ਨੇ ਕੁੜੀ ਨੂੰ ਧਮਕੀਆਂ ਦੇ ਕੇ 2 ਮਹੀਨਿਆਂ ਤੱਕ ਹਵਸ ਦਾ ਸ਼ਿਕਾਰ ਬਣਾਇਆ। ਪੁਲਿਸ ਨੇ ਨਾਬਾਲਗ ਦੀ ਮਾਂ ਦੇ ਬਿਆਨਾਂ ਆਧਾਰ 'ਤੇ ਗੁਆਂਢ 'ਚ ਰਹਿੰਦੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਕੁੜੀ ਦੀ ਮਾਂ ਨੇ ਦੱਸਿਆ ਕਿ ਉਸ ਦੀ 15 ਸਾਲਾਂ ਦੀ ਧੀ ਕੁਝ ਸਮੇ ਤੋਂ ਬੇਹੱਦ ਪ੍ਰੇਸ਼ਾਨ ਰਹਿੰਦੀ ਸੀ । ਕੁੜੀ ਨੂੰ ਵਾਰ- ਵਾਰ ਪੁੱਛਣ ਤੇ ਉਸ ਦੇ ਇਹ ਘਟਨਾ ਬਾਰੇ ਸਭ ਕੁਝ ਦੱਸਿਆ । ਪੀੜਤ ਦੀ ਮਾਂ ਨੇ ਦੱਸਿਆ ਕਿ ਗੁਆਂਢ 'ਚ ਰਹਿਣ ਵਾਲਾ ਨੌਜਵਾਨ ਪਿਛਲੇ 2 ਮਹੀਨਿਆਂ ਤੋਂ ਧਮਕਾ ਕੇ ਉਸ ਦੇ ਨਾਲ ਬਲਾਤਕਾਰ ਕਰਦਾ ਰਿਹਾ । ਪੁਲਿਸ ਨੇ ਦੋਸ਼ੀ ਖ਼ਿਲਾਫ਼ ਕੇਸ ਦਰਜ਼ ਕਰ ਲਿਆ ਹੈ।