by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): ਓਡੀਸ਼ਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੁਝ ਅਣਪਛਾਤੇ ਬਦਮਾਸ਼ਾਂ ਵਲੋਂ ਸਿਹਤ ਮੰਤਰੀ ਨਾਬਾ ਦਾਸ ਨੂੰ ਗੋਲੀਆਂ ਮਾਰੀਆਂ ਗਈਆਂ ਹਨ। ਦੱਸਿਆ ਜਾ ਰਿਹਾ ਸਿਹਤ ਮੰਤਰੀ 'ਤੇ ਹਮਲਾ ਝਾਰਸੁਗੁੜਾ ਜ਼ਿਲ੍ਹੇ ਕੋਲ ਕੀਤਾ ਗਿਆ । ਸਿਹਤ ਮੰਤਰੀ ਨੂੰ ਜਖ਼ਮੀ ਹਾਲਤ 'ਚ ਇਲਾਜ਼ ਲਈ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ । ਜਾਣਕਾਰੀ ਅਨੁਸਾਰ ਨਾਬਾ ਦਾਸ ਇੱਕ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਜਾ ਰਹੇ ਸੀ। ਜਦੋ ਨਾਬਾ ਦਾਸ ਆਪਣੀ ਗੱਡੀ ਤੋਂ ਬਾਹਰ ਨਿਕਲੇ ਤਾਂ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ । ਇਸ ਘਟਨਾ ਨਾਲ ਮੌਕੇ ਦਾ ਮਾਹੌਲ ਤਣਾਅਪੂਰਨ ਬਣ ਗਿਆ ।