by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੱਖਣੀ ਅਮਰੀਕਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 60 ਯਾਤਰੀਆਂ ਨੂੰ ਲਿਜਾ ਰਹੀ ਬੱਸ ਪਹਾੜੀ ਤੋਂ ਹੇਠ ਡਿੱਗ ਗਈ। ਜਿਸ 'ਚ 24 ਲੋਕਾਂ ਦੀ ਮੌਤ ਹੋ ਗਈ । ਪੁਲਿਸ ਅਧਿਕਾਰੀ ਨੇ ਕਿਹਾ ਕਿ ਕੁਝ ਯਾਤਰੀ ਹੈਤੀ ਦੇ ਸਨ ਕਿਉਕਿ ਪੇਰੂ 'ਚ ਹੈਤੀ ਪ੍ਰਵਾਸੀਆਂ ਦੀ ਗਿਣਤੀ ਵੱਧ ਰਹੀ ਹੈ । ਹਾਦਸਾ ਡੈਵਿਲਜ਼ ਕਰਵ ਵਜੋਂ ਜਾਣੇ ਜਾਂਦੇ ਇੱਕ ਮੁਸ਼ਕਲ ਸਥਾਨ 'ਤੇ ਵਾਪਰਿਆ ਪਰ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਵਿੱਚ ਮਰਨ ਤੇ ਜਖ਼ਮੀਆਂ ਦੀ ਗਿਣਤੀ ਹਾਲੇ ਕੋਈ ਪੁਸ਼ਟੀ ਨਹੀ ਹੋਈ ਹੈ । ਹਾਦਸੇ ਦੌਰਾਨ ਕਈ ਯਾਤਰੀਆਂ ਨੇ ਬੱਸ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਅ ਲਈ ਪਰ ਜ਼ਿਆਦਾਤਰ ਯਾਤਰੀ ਬੱਸ 'ਚ ਫਸੇ ਰਹੇ। ਜਖਮੀਆਂ ਨੂੰ ਬੱਸ 'ਚੋ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ।