by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੰਗਰੂਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੈਸ ਭਰਨ ਵਾਲਾ ਸਿਲੰਡਰ ਫੱਟਣ ਨਾਲ 3 ਲੋਕ ਗੰਭੀਰ ਜਖ਼ਮੀ ਹੋ ਗਏ ਹਨ। ਦਰਦਨਾਕ ਹਾਦਸੇ ਵਿੱਚ ਗੁਬਾਰੇ ਵੇਚਣ ਵਾਲੇ ਪਿਓ ਤੇ 9ਵੀਂ 'ਚ ਪੜ੍ਹਦੇ ਪੁੱਤ ਨੇ ਦੋਵੇ ਲੱਤਾਂ ਖੋਹ ਦਿੱਤੀਆਂ ਹਨ। ਦੋਵਾਂ ਪਿਓ ਪੁੱਤ ਦੀਆਂ ਲੱਤਾਂ ਧਮਾਕੇ ਕਾਰਨ ਕੱਟ ਗਈਆਂ ਹਨ। ਫਿਲਹਾਲ ਮੌਕੇ 'ਤੇ ਦੋਵਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਦੱਸਿਆ ਜਾ ਰਿਹਾ ਜਿਸ ਸਮੇ ਹੀ ਹਾਦਸਾ ਵਾਪਰਿਆ ,ਉਸ ਸਮੇ ਇੱਕ ਪੁਲਿਸ ਮੁਲਾਜ਼ਮ ਵੀ ਬੱਚਿਆਂ ਨਾਲ ਗੁਬਾਰੇ ਲੈਣ ਆਇਆ ਸੀ, ਉਹ ਵੀ ਗੰਭੀਰ ਜ਼ਖਮੀ ਹੋ ਗਿਆ।