by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਚਕੁਲਾ ਦੇ ਆਸ਼ਿਆਨਾ ਕੰਪਲੈਕਸ ਸੈਕਟਰ -20 'ਚ ਇੱਕ ਮੂੰਗਫਲੀ ਵੇਚਣ ਵਾਲੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਕਿਹਾ 2 ਨੌਜਵਾਨ ਸਕੂਟੀ 'ਤੇ ਆਸ਼ੀਆਨਾ ਕੰਪਲੈਕਸ ਪਹੁੰਚ ਤੇ ਉਨ੍ਹਾਂ ਦੀ ਮੂੰਗਫਲੀ ਵਾਲੇ ਨਾਲ ਲੜਾਈ ਹੋ ਗਈ। ਜਿਸ ਤੋਂ ਬਾਅਦ ਦੋਸ਼ੀਆਂ ਨੇ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ । ਮ੍ਰਿਤਕ ਦੀ ਪਛਾਣ ਜੋਹਰੀ ਦੇ ਰੂਪ 'ਚ ਹੋਈ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਅਨੁਸਾਰ ਜੋਹਰੀ ਆਪਣੇ ਘਰ ਦੇ ਕੋਲ ਮੂੰਗਫਲੀ ਵੇਚਣ ਲਈ ਬੈਠਾ ਸੀ, ਉੱਥੇ 2 ਨੌਜਵਾਨ ਸਕੂਟੀ 'ਤੇ ਆਏ ਤੇ ਉਸ ਨਾਲ ਧੱਕਾ ਮੁੱਕੀ ਕਰਨ ਲੱਗ ਗਏ। ਇਸ ਦੌਰਾਨ ਨੌਜਵਾਨ ਨੇ ਚਾਕੂ ਮਾਰ ਕੇ ਜੋਹਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ।