by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਚਕੂਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੱਚਿਆਂ ਨੂੰ ਛੱਡਣ ਜਾ ਰਹੀ ਸਕੂਲ ਦੀ ਬੱਸ 'ਚ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਮਨੀਮਾਜਰਾ 'ਚ ਫੋਜੀ ਢਾਬੇ ਕੋਲ ਬੱਸ ਦੇ ਇੰਜਨ 'ਚ ਅੱਗ ਲੱਗ ਗਈ। ਅੱਗ ਦੇਖਦੇ ਹੀ ਡਰਾਈਵਰ ਨੇ ਬੱਸ ਰੋਕ ਕੇ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ ਤੇ ਫਾਇਰ ਬ੍ਰਿਗੇਡ ਤੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ। ਬੱਸ 'ਚ ਅੱਗ ਦੀ ਸੂਚਨਾ ਤੋਂ ਬਾਅਦ ਸਕੂਲ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ । ਡਰਾਈਵਰ ਹਰਮਜੀਤ ਸਿੰਘ ਨੇ ਕਿਹਾ ਸਕੂਲ ਤੋਂ 33 ਬੱਚਿਆਂ ਨੂੰ ਲੈ ਕੇ ਉਹ ਮਨੀਮਾਜਰਾ ਤੋਂ ਹੋ ਕੇ ਪੰਚਕੂਲਾ ਛੱਡਣ ਜਾ ਰਹੇ ਸਨ। ਫੋਜੀ ਢਾਬੇ ਕੋਲ ਇੰਜਨ 'ਚ ਅਚਾਨਕ ਅੱਗ ਲੱਗ ਗਈ । ਇਸ ਤੋਂ ਬਾਅਦ ਬੱਸ ਨੂੰ ਸਾਈਡ ਤੇ ਰੋਕ ਕੇ ਬੱਚਿਆਂ ਨੂੰ ਹੇਠਾਂ ਉਤਾਰਿਆ । ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀ ਹੋਇਆ ਹੈ ।