by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜ ਸਭਾ ਸਸੰਦ ਮੈਬਰ ਰਾਘਵ ਚੱਢਾ ਨੂੰ ਲੰਡਨ 'ਚ ਵੱਕਾਰੀ ਇੰਡੀਆ UK ਅਚੀਵਰਜ਼ ਆਨਰਜ਼ ਵਿੱਚ 'ਆਊਟਸਟੈਂਡਿੰਗ ਅਚੀਵਰ' ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਐਵਾਰਡ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜੋ ਲੋਕਤੰਤਰ ਨੂੰ ਅਨੁਭਵ ਕਿਵੇਂ ਕੀਤਾ ਜਾਂਦਾ ਹੈ ਤੇ ਲੋਕਾਂ ਦੀ ਭਲਾਈ ਲਈ ਆਇਆ ਸਮਸਿਆਵਾਂ ਨਾਲ ਕਿਵੇਂ ਨਜਿਠਿਆ ਜਾਂਦਾ ਹੈ, ਜਿਸ ਨੇ ਇਸ ਸਭ ਦਾ ਸਾਹਮਣਾ ਕੀਤਾ ਹੋਵੇ । ਜ਼ਿਕਰਯੋਗ ਹੈ ਕਿ ਰਾਘਵ ਚੱਢਾ ਨੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਪੜਾਈ ਕੀਤੀ ਹੈ। ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਲੰਡਨ 'ਚ ਬੁਟੀਕ ਵੈਲਥ ਮੈਨੇਜਮੈਟ ਫਾਰਮ ਦੀ ਸਥਾਪਨਾ ਕੀਤੀ। ਫਿਰ ਉਹ ਭਾਰਤ ਵਾਪਸ ਆ ਗਏ ਤੇ ਇੱਕ ਨੌਜਵਾਨ ਆਗੂ ਦੇ ਰੂਪ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੀ ਮੰਗ ਕਰਦੇ ਹੋਏ ਇੰਡੀਆ ਅਗੇਂਸਟ ਕਰੱਪਸ਼ਨ ਮੂਵਮੈਂਟ 'ਚ ਸ਼ਾਮਲ ਹੋ ਗਏ।