ਨਿਊਜ਼ ਡੈਸਕ (ਰਿੰਪੀ ਸ਼ਰਮਾ) : BSF ਦੇ ਸੈਕਟਰ ਗੁਰਦਾਸਪੁਰ ਕੋਲੋਂ BSF ਦੀ 89 ਬਟਾਲੀਅਨ ਨੇ ਭਾਰਤ ਪਾਕਿ ਦੀ ਸਰਹੱਦ ਤੇ 2 ਸ਼ੱਕੀ ਭਾਰਤੀ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਦੋ BSF ਜਵਾਨਾਂ ਵਲੋਂ ਇੱਕ ਨੌਜਵਾਨ ਦਾ ਫੋਨ ਦੇਖਿਆ ਗਿਆ ਤਾਂ ਉਸ ਦੇ ਫੋਨ 'ਚੋ 18 ਪਾਕਿਸਤਾਨੀ ਨੰਬਰ ਮਿਲੇ ਹਨ । ਜਾਣਕਾਰੀ ਅਨੁਸਾਰ ਰਾਜਕੁਮਾਰ ਵਾਸੀ ਡੇਰਾ ਬਾਬਾ ਨਾਨਕ ਤੇ ਕੈਪਟਨ ਸਿੰਘ ਦੋਵੇ ਡਰਾਈਵਰ ਹਨ ਤੇ 4 ਪਹੀਆ ਵਾਹਨ 'ਚ ਗੈਸ ਸਿਲੰਡਰ ਨੂੰ ਡੀਲੀਵਰ ਕਰਨ ਲਈ ਬਾਰਡਰ ਧੁੱਸੀ 'ਤੇ ਬੀਓਪੀ ਚੰਦੂਡਾਲਾ ਤੋਂ ਬੀਓਪੀ ਬੋਹੜਵਡਾਲਾ ਆਏ ਸੀ। ਇਸ ਦੌਰਾਨ ਜਦੋ BSF ਦੇ ਜਵਾਨਾਂ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ। ਜਵਾਨਾਂ ਨੇ ਪੁੱਛਿਆ ਕਿ ਉਹ ਗੈਸ ਸਿਲੰਡਰ ਦੀ ਵੰਡ ਲਈ ਬਾਰਡਰ ਟਰੈਕ ਦੀ ਵਰਤੋਂ ਕਿਉ ਕਰ ਰਹੇ ਹਨ।
ਜਦੋ ਜਵਾਨ ਨੇ ਕੈਪਟਨ ਸਿੰਘ ਦਾ ਫੋਨ ਚੈਕ ਕੀਤਾ ਪਤਾ ਲਗਾ ਕਿ ਉਸਨੂੰ ਪਾਕਿਸਤਾਨ ਨੇ 18 ਨੰਬਰਾ ਤੋਂ ਫੋਨ ਆਏ ਹਨ । ਕੈਪਟਨ ਨੇ ਦੱਸਿਆ ਕਿ ਉਸ ਦਾ ਭਰਾ ਦੁਬਈ ਵਿੱਚ ਰਹਿੰਦਾ ਸੀ ਤੇ ਇਹ ਨੰਬਰ ਉਸ ਦੇ ਦੋਸਤਾਂ ਦੇ ਹਨ। ਉਸ ਨੇ ਪਿਛਲੇ ਮਹੀਨੇ ਕਰਤਾਰਪੁਰ ਲਾਂਘੇ ਦਾ ਦੌਰਾ ਵੀ ਕੀਤਾ ਸੀ। BSF ਜਵਾਨ ਨੂੰ ਫੋਨ 'ਚੋਂ ਕਈ ਵੀਡਿਓਜ਼ ਤੇ ਤਸਵੀਰਾਂ ਮਿਲਿਆ ਹਨ। BSF ਜਵਾਨ ਨੇ ਕਿਹਾ ਕਿ ਪ੍ਰਗਟ ਸਿੰਘ ਨੇ ਪਹਿਲਾਂ ਝੂਠ ਬੋਲਿਆ ਕਿ ਉਸ ਨੇ ਇਹ ਫੋਨ ਆਪਣੇ ਭਰਾ ਵਿਕਰਮ ਤੋਂ ਲਿਆ ਸੀ ,ਜਦੋ facebook ਚੈਟ ਦੇਖੀ ਗਈ ਤਾਂ ਜਾਂਚ ਕਰਨ ਤੋਂ ਪਤਾ ਲਗਾ ਕਿ ਉਹ 2020 ਤੋਂ ਪਾਕਿਸਤਾਨ ਪਰਸਨਲ ਦੇ ਸੰਪਰਕ 'ਚ ਸੀ । ਫਿਲਹਾਲ ਪੁਲਿਸ ਵਲੋਂ ਦੋਵਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।