by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਸ਼ੇ ਦੇ ਮਾਂ ਦੇ ਪੁੱਤ ਨੂੰ ਖੋਹ ਲਿਆ ਹੈ। ਦੱਸਿਆ ਜਾ ਰਿਹਾ ਕਿ ਇਹ ਉਸ ਦਾ ਪਹਿਲਾਂ ਨਹੀਂ ਸਗੋਂ 2 ਸਾਲਾਂ 'ਚ ਤੀਜੇ ਪੁੱਤ ਦੀ ਨਸ਼ੇ ਕਾਰਨ ਮੌਤ ਹੋਈ । ਘਰ ਦੇ ਹਾਲਤ ਅਹਿਜੇ ਹਨ ਕਿ ਉਹ ਪੁੱਤ ਦਾ ਅੰਤਿਮ ਸੰਸਕਾਰ ਵੀ ਨਹੀਂ ਕਰ ਸਕਦੀ ਹੈ। ਜਿਸ ਕਾਰਨ ਹੁਣ ਪਿੰਡ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ । ਇਹ ਘਟਨਾ ਅੰਮ੍ਰਿਤਸਰ ਦੇ ਪਿੰਡ ਚਾਟੀਵਿੰਡ ਦੀ ਦੱਸੀ ਜਾ ਰਹੀ ਹੈ। ਘਰਾਂ 'ਚ ਕੰਮ ਕਰਨ ਵਾਸੀ ਰਾਜਬੀਰ ਕੌਰ ,ਜੋ ਕਿ ਇੱਕ ਵਿਧਵਾ ਹੈ ਤੇ ਉਸ ਨੇ ਆਪਣੇ 3 ਜਵਾਨ ਪੁੱਤਰਾਂ ਨੂੰ ਗੁਆ ਲਿਆ ਹੈ। ਮ੍ਰਿਤਕ ਦੇ 2 ਪੁੱਤ ਹਨ ਤੇ ਪਤਨੀ ਗਰਭਵਤੀ ਹੈ ਪਰ ਤੀਜੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਰਾਜਬੀਰ ਕੌਰ ਨੇ ਦੱਸਿਆ ਕਿ 2ਸਾਲਾਂ 'ਚ ਨਸ਼ੇ ਨੇ ਉਸ ਦਾ ਪਰਿਵਾਰ ਬਰਬਾਦ ਕਰ ਦਿੱਤਾ ਹੈ। ਪਹਿਲੇ 2 ਪੁੱਤ ਸ਼ਰਾਬੀ ਹੋ ਗਏ ਹੁਣ ਤੀਜੇ ਪੁੱਤ ਦੀ ਡਰੱਗ ਕਾਰਨ ਮੌਤ ਹੋ ਗਈ ।