by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਪਾਣੀਪਤ ਤੋਂ ਇੱਕ ਠੱਗੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ, ਦੱਸਿਆ ਜਾ ਰਿਹਾ ਕਿ ਸਾਬਕਾ ਮੰਤਰੀ ਵਿਜੇੰਦਰ ਦੀ ਸੱਸ ਨਾਲ 15 ਲੱਖ ਰੁਪਏ ਦੀ ਠੱਗੀ ਮਾਰੀ ਗਈ । ਕੈਨੇਡਾ ਬੈਠੇ ਵਿਅਕਤੀ ਨੇ ਮਹਿਲਾ ਨੂੰ ਆਪਣਾ ਭਤੀਜਾ ਦੱਸ ਕੇ ਫੋਨ ਕੀਤਾ ਤੇ ਆਪ੍ਰੇਸ਼ਨ ਕਰਵਾਉਣ ਤੇ ਵੀਜ਼ਾ ਠੀਕ ਕਰਵਾਉਣ ਲਈ । ਇਸ ਤੋਂ ਬਾਅਦ 15 ਲੱਖ ਰੁਪਏ ਟਰਾਂਸਫਰ ਕਰਵਾ ਲਏ । ਸੇਵਾਮੁਕਤ ਟੀਚਰ ਬਜ਼ੁਰਗ ਮਹਿਲਾ ਠੱਗ ਦੀਆਂ ਗੱਲਾਂ 'ਚ ਆ ਗਈ ਤੇ ਆਪਣੇ ਰਿਸ਼ਤੇਦਾਰਾਂ ਵਾਲਿਆਂ ਕੋਲੋਂ ਪੈਸੇ ਉਧਾਰ ਲੈ ਕੇ ਠੱਗ ਦੇ ਖਾਤੇ 'ਚ ਭੇਜ ਬੈਠੀ । ਠੱਗ ਕਰਨ ਵਾਲੇ ਨੇ ਖੁਦ ਨੂੰ ਕੈਨੇਡਾ ਦਾ ਰਹਿਣ ਵਾਲਾ ਦੱਸ ਕੇ ਫੋਨ ਕਰਕੇ ਕਿਹਾ ਕਿ ਉਸ ਨੇ ਕਿਸੇ ਪੈਸੇ ਦੀ ਮੰਗ ਨਹੀਂ ਕੀਤੀ । ਇਸ ਤੋਂ ਬਾਅਦ ਹੁਣ ਮਹਿਲਾ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਹੈ । ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ । ਮਹਿਲਾ ਦਾ ਪਤੀ ਤੇ ਪੁੱਤ ਇਸ ਦੁਨੀਆਂ 'ਚ ਨਹੀ ਹੈ, ਉਨ੍ਹਾਂ ਦੋਵਾਂ ਦੀ ਮੌਤ ਹੋ ਚੁੱਕੀ ਹੈ ।