by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਾਜ਼ਿਲਕਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਵਲੋਂ ਸੂਬੇ ਭਰ 'ਚ ਆਪ੍ਰੇਸ਼ਨ ਈਗਲ -2 ਚਲਾਇਆ ਗਿਆ । ਪੁਲਿਸ ਦੇ ਉੱਚ ਅਧਿਕਾਰੀਆਂ ਨੇ ਨਾਕਾਬੰਦੀ ਦੌਰਾਨ ਗੱਡੀਆਂ ਨੂੰ ਰੋਕ ਕੇ ਚੈਕ ਕੀਤਾ। ਦੱਸਿਆ ਜਾ ਰਿਹਾ ਚੈਕਿੰਗ ਦੌਰਾਨ ਜਦੋ ਪੁਲਿਸ ਨੇ ਮੋਮਸ ਦੀ ਰੇਹੜੀ ਲਾਉਣ ਵਾਲੇ ਸ਼ਖਸ ਦੀ ਚੈਕਿੰਗ ਕੀਤੀ ਤਾਂ ਉਸ ਕੋਲੋਂ 9 ਲੱਖ ਰੁਪਏ ਦੀ ਨਗਦੀ ਪੀਲੇ ਰੰਗ ਦੇ ਬੋਰੀ 'ਚੋ ਬਰਾਮਦ ਹੋਈ। ਪੁਲਿਸ ਨੇ ਕਿਹਾ ਕਿ ਗਲਤ ਪਾਏ ਜਾਣ ਤੋਂ ਬਾਅਦ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ।